ਪੰਨਾ:ਪੂਰਨ ਭਗਤ ਲਾਹੌਰੀ.pdf/56

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੪ )

ਜਬਾਨ ਕੀਤਾ । ਰਾਜੇ ਦਸਰਥ ਦੇ ਬਚਨ ਨੂੰ ਪਾਲਿਆ ਜੀ ਰ ਚੰਦਰ ਲਛਮਨ ਬੀਆਬਾਨ ਕੀਤਾ । ਬਚਨ ਪਾਲ ਦਿਤਾ ਹਰੀ ਚੰਦ ਰਾਜੇ ਸਬ ਸਰਬੰਸ ਚਾ ਆਪਣਾ ਦਾਨ ਕੀਤਾ । ਲਾਹੋਰੀ ਸੁੰਦਰਾਂ ਅਜੇ ਹੈ ਸਾਫ ਸੀਨਾ ਤੁਸਾਂ ਨਾਥ ਜੀ ਕੀ ਧਿਆਨ ਕੀਤਾ।।੧੨੩।।

ਪੂਰਨ ਨਾਥ ਜੀ ਸੁੰਦਰਾਂ ਨਾਲ ਜਾਣਾ ਬਚਨ ਦੇਕੇ ਅਸਾਂ ਨਾਂ ਹਾਰਨਾਈੰ । ਦਾਨੇ ਪਾਨੀ ਸਬਬ ਦਾ ਮੇਲ ਜਿਤਨਾਂ ਪਾਸ ਸੁੰਦਰਾਂ ਝਟ ਗੁਜਾਰਨਾਈੰ । ਸਤ ਨਾਮ ਅਲਖ ਉਪਦੇਸ਼ ਕਰਨਾ ਦੇਸ ਸੁੰਦਰਾਂ ਦਾ ਤੁਸਾਂ ਤਾਰਨਾਈੰ । ਲਖ ਸੁਦਰਾਂ ਪਦਮਨੀ ਨਾਰ ਸੋਹਣੀ ਤਕ ਭੋਗਣਾ ਵਿਸ਼ਾ ਵਿਕਾਰ ਨਾਹੀਂ । ਨਿਤ ਔੜ ਨਾਹੀਂ ਏਸ ਜਗ ਉਤੇ ਨਿਤ ਮੀਂਹ ਬਰਸੇ ਮੋਹਲੇ ਧਾਰ ਨਾਹੀਂ । ਠੰਡੀ ਵਾਉ ਨਾਂ ਸਦਾਹਰਿਆਉਲ ਬਾਗੀਂ ਬੋਲਨ ਕੋਇਲਾਂ ਸਦਾ ਬਹਾਰ ਨਾਈੰ । ਸਦਾ ਫੁਲ ਨਹੀਂ ਟੈੈਹਕਦੇ ਹੁਸਨ ਵਾਲੇ ਭੋਰ ਬੁਲਬੁਲਾਂ ਕਰਨ ਪਿਆਰ ਨਾਈੰ । ਭਉਂਦਾ ਫਿਰੇ ਜੀਉ ਵਿਚ ਚੋਰਾਸੀਆਂ ਦੇ ਹੋਣਾਂ ਭਜਨ ਦੇ ਬਿਨਾਂ ਛੁਟਕਾਰਾ ਨਾਈੰ । ਦੁਨੀਆ ਖੇਡ ਪੰਘੂੜੇੇ ਦੀ ਜਾਣ ਬੀਬਾ ਉਤੇ ਹੇਠ ਹੁੰਦਿਆਂ ਆਵੇ ਵਾਰ ਨਾਈੰ । ਨਹੀਂ ਖੇਡਨਾ ਹੋਰ ਸ਼ਕਾਰ ਕੋਈ ਏਸ ਮਨ ਦੇ ਮਿਰਗ ਨੂੰ ਮਾਰਨਾਈੰ । ਹਥ ਜੋੜ ਦਰਗਾਹ ਅਰਦਾਸ ਕਰੀਏ ਰਬ ਸਭ ਦਾ ਕਾਜ ਸਵਾਰਨਾਈੰ । ਲਾਹੋਰੀ ਆਖਿਆ ਸੁੰਦਰਾਂ ਨਾਲ ਜਾਈਏ ਗੁਰ ਕੇ ਸਬਦ ਉਤੋਂ ਜੀਉੜਾ ਵਾਰਨਾਈੰ ।। ੧੨੪ ।।

ਨਿਕਲ ਆਇਆ ਸੀ ਦੁਨੀਆ ਦੇ ਜਾਲ ਵਿਚੋਂ ਮੈਨੂੰ ਬੰਨਕੇ ਫੇਰ ਨਾਂ ਵਾੜ ਗੁਰ ਜੀ । ਪੂਰਨ ਫੁਲ ਗੁਲਾਬ ਜੇ ਹੈ ਪਿਆਰਾ ਬਲਦੀ ਹੁਸਨ ਦੀ ਅਗ ਨਾਂ ਸਾੜ ਗੁਰ ਜੀ । ਕਿਵੇਂ ਬਕਰਾ ਸ਼ੇਰਨੀ ਰਹਿਣ ਕਠੇ ਜਦੋਂ ਭੁਖ ਲਗੇ ਖਾਏ ਪਾੜ ਗੁਰਜੀ ।