ਪੰਨਾ:ਪੂਰਨ ਭਗਤ ਲਾਹੌਰੀ.pdf/55

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੩)

ਮੈਹਲੀੰ ਬੈੈਠਕੇ ਓਸਦਾ ਧਿਆਨ ਧਰਸਾਂ ਮਾਲਾ ਇਕ ਮੈਨੂੰ ਮਿਰਗ ਛਾਲ ਦੋਵੇ । ਵਾਂਗ ਰਾਦਕਾਂ ਸੇਵਾ ਕਮਾਂਵਸਾਂ ਮੈਂ ਸੁੰਦਰ ਮੂਰਤੀ ਮਦਨ ਗੁਪਾਲ ਦੋਵੇ । ਪੂਰਨ ਦਰਸ਼ਨ ਦੀ ਚਾਹ ਹੈ ਸੁੰਦਰਾਂ ਨੂੰ ਨਾਂ ਕੋਈ ਹੋਰ ਵਚਾਰ ਖਿਆਲ ਦੇਵੋ । ਲਾਹੋਰੀ ਆਖ ਬੇੜਾ ਪਾਰ ਸੁੰਦਰਾਂ ਦਾ ਪੂਰਨ ਨਾਥ ਚੇਲਾ ਮੇਰੇ ਨਾਲ ਦੇਵੋ ।। ੧੨੧ ।।

( ਨਾਥ ਜੀ ਦੇ ਬਚਨ )

ਅਸਾਂ ਬਚਨ ਤੇ ਫੁਲ ਚੜਾਉਣਾਏ ਪੂਰਨ ਮੰਗਿਆਈ ਵਾਹ ਵਾਹ ਰਾਣੀ । ਸਾਰੇ ਜੋਗੀਸ਼ਰਾ ਵਿਚ ਸਰਦਾਰ ਪੂਰਾ ਲੈ ਜਾਹ ਜੇ ਤੁਧ ਸਲਾਹ ਰਾਣੀ । ਹਿਰਦਾ ਸਾਫ ਕਰ ਰੂਪ ਭਗਵਾਨ ਵੇਖੀਂ ਮੰਦੀ ਤਕਣਾ ਨਹੀਂ ਨਿਗਾਹ ਰਾਣੀ । ਜੋਬਨ ਕੰਗ ਤੁਫਾਨ ਵਿਚ ਨੈੈਨ ਕਿਸ਼ਤੀ ਪੂਰਨ ਡੋਬ ਨਾਂ ੜਈੰ ਮਲਾਹ ਰਾਣੀ । ਪੂਰਨ ਜੋਗ ਨੂੰ ਮਤਾਂ ਕੋਈ ਦਾਗ ਲਗੇ ਤੂੰ ਹੈਂ ਘਟਾ ਕਾਲੀ ਪੂਰਨ ਮਾਹ ਰਾਣੀ । ਸੰਤਾਂ ਸੰਗ ਅਸ਼ਨਾਨ ਹਮੇਸ਼ ਗੰਗਾ ਕੰਘੀ ਨੇਕ ਨਸੀਹਤ ਦੀ ਵਾਹ ਰਾਨੀ । ਖਿਮਾਂ ਪੈਹਨ ਸੰਗਾਰ ਪਰੇਮ ਸੁਰਮਾਂ ਪਾ ਪੀਆ ਰਖੇ ਤੇਰੀ ਚਾਹ ਰਾਣੀ । ਪੂਰਨ ਚੰਦ ਨੂੰ ਨਾਂਹ ਕਲੰਕ ਲਗੇ ਕਜਲ ਕੋਠੜੀਏ ਦੁਨੀਆਂ ਸਿਆਹ ਰਾਣੀ । ਪੂਰਨ ਨਾਥ ਨੇ ਤੁਧ ਨੂੰ ਤਾਰਨਾਏਂ ਜਗਤ ਇਸ਼ਕ਼ ਦਰਿਆ ਅਥਾਹ ਰਾਣੀ । ਮੈਲੀ ਨਜ਼ਰ ਜੇ ਤੁਧ ਦੀ ਜਰਾ ਡਿਠੀ ਪੂਰਨ ਆਏਗਾ ਆਪਣੇ ਰਾਹ ਰਾਣੀ । ਮੈਂ ਮੇਰੀ ਨੂੰ ਮਾਰਕੇ ਪੋਂਹਚ ਮੰਜ਼ਲ ਔਖਾ ਟੁਰਨ ਪਰੇਮ ਦੇ ਰਾਹ ਰਾਣੀ । ਕੀ ਖ਼ਬਰ ਲਾਹੋਰੀਆ ਹੋਏ ਭਲਕੇ ਇਕ ਦਮ ਦਾ ਨਹੀਂ ਵਸਾਹ ਰਾਣੀ ।। ੧੨੨ ।।

( ਕੈਹਣਾ ਸੁੰਦਰਾਂ ਦਾ )

ਪੂਰਨ ਨਾਥ ਜੇ ਦੇਣ ਤੇ ਸੰਗਦੇ ਹੋ ਕਾਹਨੂੰ ਬਚਨ ਸੀ ਨਾਲ