ਪੰਨਾ:ਪੂਰਨ ਭਗਤ ਲਾਹੌਰੀ.pdf/54

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੨)

ਦੇ ਕੀਤੀ ਨਜ਼ਰ ਤੇ ਮਾਰ ਮੁਕਾਨ ਲੱੱਗੀ । ਡਿਠਾ ਜੋਗੀਆਂ ਰੂਪ ਕਮਾਲ ਡਾਹਡਾ ਭੋਜਨ ਭੁਲ ਗਿਆ ਜਾਨ ਜਾਨ ਲੱੱਗੀ । ਇਕ ਆਨ ਅੰਦਰ ਜੋਗੀ ਕਤਲ ਕੀਤੇ ਜੇਈ ਨਿਗਾ ਦੀ ਤੇਗ ਚਲਾਨ ਲੱੱਗੀ । ਜਾਲ ਜੁਲਫ਼ ਜੰਜੀਰ ਦਾ ਘਤਕੇ ਤੇ ਜੋਗੀ ਮਛਲੀਆਂ ਵਾਂਗ ਤੜਫ਼ਾਨ ਲੱੱਗੀ । ਨਾਲ ਨਾਜ਼ਦੇ ਹਸਕੇ ਗਲ ਕਰਦੀ ਲਾਲਾਂ ਮੋਤੀਆਂ ਕਾਨ ਲੁਟਾਨ ਲੱੱਗੀ । ਪੂਰਨ ਨਾਥ ਦਾ ਦਿਲੋਂ ਪਰੇਮ ਲਗਾ ਪਖਾ ਫੇਰਦੀ ਸੇਵ ਕਮਾਨ ਲੱੱਗੀ । ਗੋਰਖ ਆਖਿਆ ਸੁੰਦਰਾਂ ਮੰਗ ਮੂਹੋਂ ਹਥ ਬੰਨਕੇ ਅਰਜ਼ ਸੁਨਾਨ ਲੱੱਗੀ । ਲਾਹੋਰੀ ਆਖਿਆ ਕੁਝ ਪਰਵਾਹ ਨਾਹੀਂ ਔਗਣ ਬਖਸ਼ ਤੈਂਂਡੇ ਚਰਨੀ ਆਨ ਲੱੱਗੀ ।। ੧੧੯ ।।

( ਗੋਰਖ ਨਾਥ ਜੀ ਕਾ ਦਿਆਲ ਹੋਣਾ )

ਭੋਜਨ ਖਾਕੇ ਨਾਥ ਪਰਸੰਨ ਹੋਏ ਮੁਖੋਂ ਫੇਰ ਬੋਲੇ ਕੁਜ ਮੰਗ ਰਾਣੀ । ਤੀਜਾ ਬਚੱੱਨ ਹੈ ਨਾਥ ਦਾ ਹਈ ਵੇਲਾ ਜੋ ਹੈ ਇਛਿਆ ਰਖ ਨਾਂ ਸੰਗ ਰਾਣੀ । ਹਿਰਦਾ ਸਾਫ਼ ਜਿਨਾਂ ਨਰਨਾਰੀਆਂ ਦਾ ਚੜੇ ਰਾਮ ਦੇ ਨਾਮ ਦੇ ਨਾਮ ਦਾ ਰੰਗ ਰਾਣੀ । ਭਲੇ ਭਾਗ ਲਾਹੋਰੀਆ ਮਿਲੇ ਸਾਧੂ ਵੰਡ ਖਾਵਣਾ ਨਾਉਨ ਹੈ ਗੰਗ ਰਾਣੀ ।। ੧੨੦ ।।

ਰਾਣੀ ਅਰਜ਼ ਕੀਤੀ ਹਥ ਜੋੜਕੇ ਜੀ ਤੁਠੇ ਹੋ ਤੇ ਦੀਨ ਦਿਆਲ ਦੋਵੇ । ਰੂਪ ਰਬ ਦਾ ਘਟ ਘਟ ਦੀ ਜਾਣ ਦੇਹੋ ਮੇਰਾ ਏਹ ਪੂਰਾ ਕਰ ਸਵਾਲ ਦੇਵੋ । ਦੋਲਤ ਦੁਨੀ ਦੀ ਕੁਝ ਪਰਵਾਹ ਨਾਹੀਂ ਤੁਸਾਂ ਪਾਸ ਇਕ ਲਾਲ ਹੈ ਲਾਲ ਦੋਵੇ । ਬੁਲ ਬੁਲ ਆਖ ਦੀ ਆਪਣੀ ਬਾਗ ਵਿਚੋਂ ਇਕ ਫੁਲ ਮੈਨੂੰ ਨੋ ਨਿਹਾਲ ਦੇਵੋ ।