ਪੰਨਾ:ਪੂਰਨ ਭਗਤ ਲਾਹੌਰੀ.pdf/53

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੧)

( ਰਾਣੀ ਸੁੰਦਰਾਂ ਦੀ ਤਿਆਰੀ )

ਛਤੀ ਨਿਆਮਤਾਂ ਤੁਰਤ ਤਿਆਰ ਕਰਕੇ ਨਾਲ ਪੂਰਨ ਦੇ ਹੋ ਰਵਾਨ ਚਲੀ ਚਾਂਦੀ ਸੋਨੇ ਦੇ ਥਾਲ ਗਲਾਸ ਗੜਵੇ ਨਫਰਾਂ ਸਿਰੀਂ ਚੁਕਾ ਪਕਵਾਨ ਚਲੀ ਰਾਣੀ ਸੁੰਦਰਾਂ ਪੂਰਨ ਦੇ ਹੁਸਨ ਪਿਛੇ ਗੋਰਖ ਨਾਥ ਜੀ ਦਾ ਦਰਸ਼ਨ ਪਾਨ ਚਲੀ ਦੇਖੋ ਇਸ਼ਕ਼ ਅਣੋਖੀਆਂ ਕਰੇ ਗਲਾਂ ਮੈਹਲੀ ਰੀਹਣ ਵਾਲੀ ਬੀਆਬਾਨ ਚਲੀ ਸਾਈੰ ਮੇਹਰ ਕੀਤੀ ਰਾਣੀ ਸੁੰਦਰਾਂ ਤੇ ਸੰਗਤ ਸਾਧੂਆਂ ਸੇਵ ਕਮਾਨ ਚਲੀ ਪਿਛਲਾ ਬੀਜਿਆ ਜੋ ਏਥੇ ਆਣ ਖਾਦਾ ਅਗੇ ਖਾਵਨਾਂ ਬੀ ਖਿੰਡਾਨ ਚਲੀ ਦਿਲੋਂ ਖੁਦੀ ਗੁਮਾਨ ਨੂੰ ਦੂਰ ਕੀਤਾ ਲਗੀ ਪਰੀਤ ਦੀ ਰੀਤ ਨਿਭਾਨ ਚਲੀ ਦਿਲੋਂ ਦੂਈ ਦਾ ਦੂਰ ਖਿਆਲ ਕੀਤਾ ਇਕ ਨਾਥ ਦਾ ਰਖ ਧਿਆਨ ਚਲੀ ਪੂਰਨ ਨਾਥ ਨੂੰ ਮੈਂ ਲੈ ਆਵਣਾਏਂ ਗੋਰਖ ਨਾਥ ਥੀਂ ਮੰਗਨੇ ਦਾਨ ਚਲੀ ਲਾਹੋਰੀ ਕਾਜ ਕਰ ਦੇਹ ਸਬੇ ਰਾਸ ਮੇਰੇ ਕਰਦੀ ਸੁੰਦਰਾਂ ਯਾਦ ਭਗਵਾਨ ਚਲੀ ੧੧੭

ਨਾਥ ਰਬ ਦੀ ਯਾਦ ਵਿਚ ਮਸਤ ਹੈਸੀ ਪੂਰਨ ਜਾ ਆਦੇਸ ਬੁਲਾਉਂਦਾਏ ਨਾਥ ਆਖਿਆ ਕੋਣ ਹੈ ਨਾਲ ਤੇਰੇ ਰਾਣੀ ਸੁੰਦਰਾਂ ਆਖ ਸੁਣਾਉਂਦਾਏ ਭੋਜਨ ਤਿਆਰ ਕਰ ਆਪ ਦੀ ਸੇਵ ਲਿਆਈ ਗੋਰਖ ਤਕਿਆ ਨਜ਼ਰ ਉਠਾਉਂਦਾਏ ਲਾਹੋਰੀ ਟੇਕ ਮਥਾ ਚਰਨ ਡਿਗੀ ਨਾਥ ਖੁਸੀ ਹੋ ਪਾਸ ਬਹਾਉਂਦਾਏ ੧੧੮

( ਗੁਰੂ ਜੀ ਕਾ ਹੁਕਮ )

ਹਥੀਂ ਆਪਣੀ ਰਾਣੀਏਂ ਵੰਡ ਭੋਜਨ ਉਠ ਸੁੰਦਰਾਂ ਆਪ ਵਰਤਾਨ ਲਗੀ ਨਿਕਲ ਕਾਲੀਆਂ ਘਟਾਂ ਥੀਂ ਬਾਹਰ ਆਈ ਟਿਕੀ ਮੁਖਦੀ ਚੰਦ ਦਿਖਾਠ ਲਗੀ ਘੁੰਡ ਚਾ ਡਿਠਾ ਵਲ ਜੋਗੀਆਂ