ਪੰਨਾ:ਪੂਰਨ ਭਗਤ ਲਾਹੌਰੀ.pdf/50

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੮)

ਵਾਲੇ ।। ੧੧੦ ।।

ਕਾਹਨੂੰ ਰਾਣੀਏ ਐਡੀਆਂ ਕਰੇਂ ਗਲਾਂ ਕਦੀ ਅਸੀਂ ਸੀ ਰਾਜ ਸਾਮਾਨ ਵਾਲੇ । ਕਰਨਾ ਰਬਦਾ ਮਿਲ ਗਏ ਗੁਰੂ ਗੋਰਖ ਕੰਨ ਪਾੜਕੇ ਸੁੰਦਰਾਂ ਪਾਨ ਵਾਲੇ । ਹੋਇਆ ਹੁਕਮ ਲਿਆਵੋ ਭੀਖ ਸੁੰਦਰਾਂ ਤੋਂ ਆਏ ਗੁਰਾਂਦਾ ਹੁਕਮ ਬਜਾਨ ਵਾਲੇ । ਡੇਰੇ ਬੈੈਠਿਆਂ ਨਿਆਮਤਾਂ ਗੁਰੂ ਭੇਜੇ ਪੂਰਨ ਨਾਮ ਨਹੀ ਮੰਗਕੇ ਖਾਨ ਵਾਲੇ । ਬਾਹਰ ਆਨਕੇ ਰਾਣੀਏਂ ਭਿਛਿਆ ਪਾ ਅੰਦਰ ਅਸੀਂ ਨਹੀ ਪੈਰ ਟਿਕਾਨ ਵਾਲੇ । ਲਾਹੋਰੀ ਭਿਛਿਆ ਨਹੀਂ ਜਵਾਬ ਦੇਵੋ ਬਾਰ ਬਾਰ ਨਹੀ ਨਾਥ ਅਕਾਨ ਵਾਲੇ ।। ੧੧੧ ।।

ਉਠੀ ਹੰਸਨੀ ਮੋਟੀਆਂ ਥਾਲ ਭਰਕੇ ਪੂਰਨ ਨਾਥ ਜੀ ਦੀ ਝੋਲੀ ਪਾਨ ਲਗੀ । ਪੂਰਨ ਚੰਦ ਨੂ ਵੇਖ ਚਕੋਰਨੀ ਜਿਓਂ ਤਨ ਮਨ ਸੁੰਦਰਾਂ ਕਰਨ ਕੁਰਬਾਨ ਲਗੀ । ਬੁਲ ਬੁਲ ਫੁਲ ਨੂੰ ਵੇਖ ਨਿਹਾਲ ਹੋਈ ਚੰਮਨ ਹੁਸਨ ਵਿਚ ਖੁਸ਼ੀ ਮਨਾਨ ਲਗੀ । ਕੋਇਲ ਹੁਸਨ ਦੇ ਬਾਗ ਵਿਚ ਮਸਤ ਹੋਈ ਮਿਠੇ ਪਰੇਮ ਦੇ ਬਚਨ ਸੁਨਾਨ ਲਗੀ । ਸੋਹਣੀ ਸੁੰਦਰਾਂ ਜੀ ਸਾਰੇ ਦੇਸ ਵਿਚੋ ਪੂਰਨ ਰੂਪ ਨੂੰ ਦੇਖ ਸ਼ਰਮਾਨ ਲਗੀ । ਚਾਇਆ ਘੁੰਡ ਤੇ ਸ਼ਰਮ ਉਤਾਰ ਉਠੀ ਮੈਹਲੋਂ ਉਤਰ ਕੇ ਭਿਛਿਆ ਪਾਨ ਲਗੀ । ਪਾਈ ਭਿਛਿਆ ਮੋਤੀਆਂ ਥਾਲ ਝੋਲੀ ਪੂਰਨ ਛਲਿਆ ਫੇਰ ਬੁਲਾਨ ਲਗੀ । ਦਾਸੀ ਤੇਰੀਆਂ ਦੇਵਣਾ ਨਿਤ ਦਰਸ਼ਨ ਹਥ ਜੋੜਕੇ ਅਰਜ਼ ਸੁਣਾਨ ਲਗੀ । ਨੈੈਣਾਂਂ ਨਾਲ ਦੋ ਨੈੈਨ ਮਿਲਾਨ ਲਗੀ ਕਰਕੇ ਹੁਸਨ ਦਾ ਨਾਜ਼ ਦਿਖਾਨ ਲਗੀ । ਪੂਰਨ ਆਓਂਦਾ ਨਹੀ ਕਾਬੂ ਸੁੰਦਰਾਂ ਦੇ ਪੇਚ ਜ਼ੁਲਫ਼ ਜੰਜੀਰ ਦੇ ਪਾਨ ਲਗੀ । ਫਸਿਆ ਨਾਥ ਨਾ ਉਸ ਦੇ ਮੋਹ ਫੰਦੇ ਗਿਆ ਤੋੜ ਸਬ ਹੋਨ ਹੈਰਾਨ ਲਗੀ । ਲਾਹੋਰੀ ਰਬ ਦੇ