ਪੰਨਾ:ਪੂਰਨ ਭਗਤ ਲਾਹੌਰੀ.pdf/5

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫)


ਤੇ ਮਿਲੇ ਵਜ਼ੀਰ ਦਾਨੇ ਭਰਿਆ ਬੜਾ ਕੁਟੰਬ ਦਾ ਪੂਰ ਹੈਸੀ। ਕਰੋ ਨਿਤ ਅਦਾਲਤਾਂ ਤਖਤ ਬੈਠੇ ਚਿਤ ਰਾਜ ਦਾ ਨਾਂ ਗ਼ਦਰ ਹੈਸੀ। ਬਸਤਰ ਨੰਗਿਆਂ ਭੁਖਿਆਂ ਅੰਨ ਦੋਵੋ ਜਿਵੇਂ ਰਬ ਦੀ ਨਜ਼ਰ ਮਨਜ਼ੂਰ ਹੈਸੀ। ਫਲੀਆਂ ਨਾਂ ਖਜੂਰਾਂ ਕਈ ਸਾਲ ਹੋਏ ਓਸ ਅੰਬ ਨੂੰ ਪਿਆ ਨਾਂ ਬੂਰ ਹੈਸੀ। ਇਕੋ ਨਜ਼ਰ ਦੇਖੋ ਕੌਮਾਂ ਸਾਰੀਆਂ ਨੂੰ ਥਾਂ ਥਾਂ ਜਾਣਦਾ ਰਬ ਦਾ ਨੂਰ ਹੈਸੀ। ਪੂਜਾ ਪਾਠ ਨਿਤ ਨੇਮ ਹਮੇਸ਼ ਕਰਦਾ ਅੰਗ ਸੰਗ ਰਰਸ ਹਜ਼ੂਰ ਹੈਸੀ। ਲਾਹੌਰਾ ਸਿੰਘ ਸੀ ਮੰਗਦੇ ਰਬ ਵੱਲੋਂ ਇਹ ਪੁਤ ਦੀ ਸਿਕ ਜ਼ਰੂਰ ਹੈਸੀ॥੭॥

ਇਕ ਬੂਟਿਓਂ ਫੁਲ ਹਜ਼ਾਰ ਹੋਵੇ ਇਕਨਾਂ ਫੁਲ ਨਾਂ ਫਲ ਨਾਂ ਪਤ ਹੈ ਜੀ। ਜੋੜਾ ਮਰਦ ਤੇ ਨਾਰ ਦਾ ਰਬ ਕੀਤਾ ਔਰਤ ਨਾਲ ਇਨਸਾਨ ਦੀ ਪਤ ਹੈ ਜੀ। ਇਕ ਪੁਤ ਨੂੰ ਇਕ ਰਾਜਾਨ ਤਰਸਨ ਇਕ ਘਰੋਂ ਗ਼ਰੀਬ ਪੁਤ ਸਤ ਹੈ ਜੀ। ਰਾਜਾ ਮੰਗ ਮੂੰਹੋਂ ਦਾਤਾ ਰਬ ਦੇਵੋ ਲਾਹੌਰੀ ਪੁਤ ਦੇ ਬਾਝਨਾਂ ਗਤ ਹੈਜੀ॥੮॥

(ਰਾਜੇ ਨੇ ਪ੍ਰਾਰਥਨਾ ਕਰਨੀ ਮਹਾਰਾਜ ਅੱਗੇ)

ਤੇਰਾ ਸ਼ੁਕਰ ਹੈ ਮਾਲਕਾ ਲਖ ਵਾਰੀ ਦੌਲਤ ਘਣੀ ਹੈ ਭਲੀ ਗੁਜ਼ਰਾਨ ਰਬਾ। ਇਕ ਪੁਤ ਬਾਝੋਂ ਸੁਞੀਂ ਰਾਜ ਧਾਨੀ ਕੌਣ ਸਾਂਭਸੀ ਰਾਜ ਸਾਮਾਨ ਰਬਾ। ਭਾਈਆਂ ਬਾਝ ਨਾਂ ਬਾਹ ਬਲਕਾਰ ਹੋਵੇ ਪੁਤਰ ਬਾਝ ਨਾਂ ਜਗ ਨਸ਼ਾਨ ਰਬਾ। ਲਗਨ ਮਾੜੀਆਂ ਮਾਝੀਆਂ ਪੁਤ ਬਾਝੋਂ ਖਾਲੀ ਪਿਆ ਹੈ ਤਖਤ ਵੈਰਾਨ ਰਬਾ ਨਾਲ ਪੁਤਰਾਂ ਸੁਖ ਸੰਸਾਰ ਹੋਵਨ ਪੁੱਤਰ ਖਟਦੇ ਤੇ ਮਾਪੇ ਖਾਨ ਰਬਾ। ਇਕ ਪੁਤ ਤੇਰੇ ਦਰੋਂ ਮੰਗਦਾ ਹਾਂ ਲਾਹੌਰਾ ਸਿੰਘ ਆਖੇ ਦੇਵੀਂ ਦਾਨ ਰਬਾ॥੬॥