ਪੰਨਾ:ਪੂਰਨ ਭਗਤ ਲਾਹੌਰੀ.pdf/49

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੭)

ਬਲੰਦ ਰਾਣੀ ਹਥੀਂ ਆਪਣੀ ਭਿਛਿਆ ਪਾਈਏ ਜੀ । ਜੇਹੜੇ ਦੇਣਗੇ ਲੈਣਗੇ ਸੋਈ ਅਗੇ ਹਥੀਂ ਆਪਣੀ ਪੁਨ ਕਮਾਈਏ ਜੀ । ਜਿਨਾਂ ਬੀਜਿਆ ਉਨਾਂਨੇ ਵਢਣਾਏ ਏਸ ਬੀਜਣੋ ਨਾ ਸ਼ਰਮਾਈਏ ਜੀ । ਦਿਤਾ ਰਬ ਸੀ ਬੀਜਿਆ ਆਣ ਖਾਦਾ ਅਗੇ ਖਾਵਣਾ ਬੀਜ ਖਿਡਾਈਏ ਜੀ । ਕੰਨਾਂ ਨਾਲ ਕਰਤਾਰ ਦਾ ਨਾਮ ਸੁਣੀਏਂ ਜੀਹਬਾ ਨਾਲ ਗੋਬਿੰਦ ਗੁਣ ਗਾਈਏ ਜੀ । ਮਾਇਆ ਜਗਦੀ ਜਗਤੇ ਧਰੀ ਰੈੈਹਸੀ ਚਲੇ ਨਾਲ ਜੋ ਖਾਏ ਖਵਾਈਏ ਜੀ । ਸੇਵਾ ਰਬ ਬਖ਼ਸ਼ੇ ਹਥਾਂ ਨਾਲ ਕਰੀਏ ਪਖਾ ਫੇਰੀਏ ਜਲ ਪਿਆਈਏ ਜੀ । ਸਰੇ ਖ਼ੈੈਰ ਨਾ ਸਾਫ਼ ਜਵਾਬ ਦੇਈਏ ਆਏ ਸਾਦਨੂੰ ਸੀਸ ਨਿਵਾਈਏ ਜੀ । ਲਾਹੋਰਾ ਸਿੰਘ ਆਏ ਸੰਤ ਬਚਨ ਕਰੀਏ ਸਤ ਸੰਗ ਥੀਂ ਲਾਹਬ ਉਠਾਈਏ ਜੀ ।। ੧੦੯ ।।

ਸੁਣੇ ਬਚਨ ਸਬ ਵੇਖਕੇ ਕਿਹਾ ਰਾਣੀ ਪੂਰਨ ਨਾਥ ਜੀ ਭਲੇ ਗਿਆਨ ਵਾਲੇ । ਏਸ ਦੁਆਰ ਅਗੇ ਐਸੇ ਨਹੀਂ ਆਏ ਗੋਲੀ ਭਿਛਿਆ ਪਿਛਾਂ ਪਰਤਾਨ ਵਾਲੇ । ਗੋਲੀ ਆਖਿਆ ਭਿਛਿਆ ਪਾਓ ਆਪੇ ਮੈਥੋਂ ਭਿਛਿਆ ਨਹੀਂ ਲੈ ਜਾਨ ਵਾਲੇ । ਰਾਣੀ ਸੁੰਦਰਾਂ ਆਖਿਆ ਜੀ ਆਇਆ ਵੇਹੜੇ ਅਸਾਂ ਦੇ ਚਰਨ ਟਿਕਾਨ ਵਾਲੇ । ਮਥਾ ਚੰਦ ਅਸਮਾਨ ਜਿਉਂ ਤਿਲਕ ਤਾਰਾ ਨਿਗਾ ਤੀਰ ਤੇ ਭਵਾਂ ਕੁਮਾਨ ਵਾਲੇ । ਏਸ ਉਮਰ ਜਗੀਸ਼ਰਾਂ ਵਸ ਪੈ ਗਏ ਸੁੰਦਰ ਹੁਸਨ ਦੀ ਕਾਨ ਲੁਟਾਨ ਵਾਲੇ । ਕੇਹੜਾ ਗੁਰੂ ਬੇਦਰਦ ਨਾ ਦਰਦ ਕੀਤਾ ਕੰਨ ਪਾੜਕੇ ਮੁੰਦਰਾਂ ਪਾਨ ਵਾਲੇ । ਧੰਨ ਭਾਗ ਆਨਾਥ ਦੇ ਦੁਆਰ ਆਏ ਨਾਥ ਸਚ ਦਾ ਰਾਹ ਦਿਖਾਨ ਵਾਲੇ । ਰਾਣੀ ਦਰਦ ਦਰਿਆਦੇ ਖੜੀ ਕੰਢੇੇ ਪੂਰਨ ਨਾਥ ਹੋ ਪਾਰ ਲੰਘਾਨ ਵਾਲੇ । ਲਾਹੋਰੀ ਸੁੰਦਰਾਂ ਆਖਿਆ ਆਓ ਅੰਦਰ ਮੇਰੀਆਂ ਅਖੀਆਂ ਵਿਚ ਸਮਾਨ