ਪੰਨਾ:ਪੂਰਨ ਭਗਤ ਲਾਹੌਰੀ.pdf/48

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੬)

ਛਾਂ ਬਦਲਾਂ ਵਾਂਗ ਸੁਹਾਉਂਦਾਏ । ਫਿਰੇ ਭੁਲਿਆ ਏਹ ਭੁਲਨ ਬੰਦਾ ਗੁਰੂ ਰਾਹ ਸਿਧੇ ਨਿਤ ਲਾਉਂਦੇ । ਲਾਹੋਰਾਸਿੰਘ ਏਹ ਦੁਨੀ ਦੇ ਭਲੇ ਕਾਰਨ ਡੇਰਾ ਸਾਧੂਆਂ ਦਾ ਕਦੀ ਆਉਂਦਾਏ ।। ੧੦੫ ।।

ਹਥ ਜੋੜ ਕੈਹਂਦਾ ਪੂਰਨ ਗੁਰਾਂ ਤਾਈੰ ਬਖਸ਼ੋਂ ਆਗਿਆ ਤੇ ਨਗਰ ਜਾਈਏ ਜੀ । ਹਥ ਪਕੜ ਖਪਰ ਮੋਹਡੇ ਪਾ ਝੋਲੀ ਦੁਆਰੇ ਸੁੰਦਰਾਂ ਲਖ ਜਗਾਈਏ ਜੀ । ਖ਼ੈਰ ਜਿਨਾਂ ਨਾਂ ਕਿਸੇ ਨੂੰ ਕਦੀ ਪਾਏਆ ਤੇਰਾ ਨਾਮ ਲੈ ਭਿਛਿਆ ਲਿਆਈਏ ਜੀ । ਮਿਲੇ ਖੈੈਰ ਲਾਹੋਰੀਆ ਰਬ ਚਾਹੇ ਕਿਸਮਤ ਆਪਣੀ ਅਜ ਅਜ਼ਮਾਈਏ ਜੀ ।। ੧੦੬ ।।

ਨਾਥ ਕਿਹਾ ਕੁਸੰਗ ਹੈ ਜਗ ਤਿਲਕਨ ਪੁਖਤਾ ਰਖਣਾ ਪੈਰ ਸਮਾਲ ਬਚਾ । ਇਕ ਵਾਰ ਆਲ੍ਖ ਜਗਾ ਦੇਣੀ ਬਾਰ ਬਾਰ ਨਾ ਕਰੀਂ ਸਵਾਲ ਬਚਾ । ਵਡੀ ਮਾ ਤੇ ਛੋਟੜੀ ਭੈੈਣ ਜਾਣੀ ਨੀਵੀਂ ਨਜ਼ਰ ਰਹੇ ਨੇਕ ਖ਼ਿਆਲ ਬਚਾ । ਜਪਦੇ ਨਾਮ ਲਾਹੋਰੀਆ ਅਲਖ ਜਾਓ ਅੰਗ ਸੰਗ ਤੇਰੇ ਸਾਈੰ ਨਾਲ ਬਚਾ ।। ੧੦੭ ।।

ਨਾਥ ਆਖਿਆ ਰਬ ਦਾ ਬਾਗ ਹੈ ਏਹ ਕਰ ਲੋ ਏਹ ਨਗਰ ਦੀ ਸੈਰ ਬਚਾ । ਭਿਛਿਆ ਬਾਹਰ ਦਰਵਾਜਿਉ ਮੰਗ ਲੈਣੀ ਅੰਦਰ ਕਿਸੇ ਦੇ ਧਰੀਂ ਨਾ ਪੈਰ ਬਚਾ । ਲੋਕਿਨ ਕੈਹਣ ਸਤ ਸੰਗ ਥੀਂ ਸੁਨ ਹੋਈਰਾਣੀ ਸੁਦਰਾਂ ਥੀਂ ਲਿਆਵੀੰ ਖੈੈਰ ਬਚਾ । ਲਾਹੋਰੀ ਜਾ ਅਲਖ ਜਗਾ ਨਗਰੀਆਗਿਆ ਨਾਥ ਕੀਤੀਸਵਾ ਪੈਹਰ ਬਚਾ ।੧੦੮

ਰਾਣੀ ਸੁਦਰਾਂ ਦੇ ਦੁਆਰੇ ਜਾਕੇ ਤੇ ਪੂਰਨ ਨਾਥ ਅਲਖ ਜਗਾਈਏ ਜੀ । ਰਾਣੀ ਸੁਣੀ ਆਵਾਜ਼ ਤੇ ਹੁਕਮ ਦਿਤਾ ਗੋਲੀ ਭਿਛਿਆ ਪਾਂਵਣੇੇ ਆਈਏ ਜੀ । ਪੂਰਨ ਆਖਿਆ ਤੁਦ ਥੀਂ ਨਹੀਂ ਲੈਣੀ ਗੋਲੀ ਭਿਛਿਆ ਸਣੇ ਪਰਤਾਈਏ ਜੀ । ਪੂਰਨ ਕਰੀ ਆਵਾਜ਼