ਪੰਨਾ:ਪੂਰਨ ਭਗਤ ਲਾਹੌਰੀ.pdf/47

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੫ )

( ਲੋਕਾਂ ਨੇ ਨਾਥ ਜੀ ਨੂੰ ਆਖਨਾ )

ਲੋਕਾਂ ਆਖਿਆਏ ਏਸ ਨਗਰ ਅੰਦਰ ਵਡੀ ਸੁੰਦਰਾਂ ਉਚੀ ਅਟਾਰੀਏ ਜੀ । ਸਾਧੂ ਸੰਤ ਕੋਈ ਦੇਖ ਨਾ ਰਹੇ ਸਾਬਤ ਪਰੀ ਜਗ ਤੇ ਰਬ ਉਤਾਰੀਏ ਜੀ । ਕੋਈ ਕਹੇ ਉਪਛਰਾਂ ਇੰਦ ਰਾਣੀ ਕੋਈ ਆਖਦਾ ਪਦਮਨੀ ਨਾਰੀਏ ਜੀ । ਜਾਏ ਸੰਤ ਸਾਧੂ ਮਥਾ ਟੇਕਦੀ ਨਹੀਂ ਹਥੀਂ ਭਿਛਿਆ ਕਦੀ ਨਾਂ ਡਾਰੀਏ ਜੀ । ਸੇਵਾ ਸੰਤ ਦੀ ਕਦੀ ਨਾਂ ਕਰੀ ਹਥੀਂ ਮੱੱਤੀ ਹੁਸਨ ਦੀ ਰੂਪ ਹੰਕਾਰੀਏ ਜੀ । ਘੜੀ ਬੈੈਠ ਨਾਂ ਰਬ ਨੂੰ ਯਾਦ ਕੀਤਾ ਮਾਰੀ ਵਿਸ਼ੇ ਵਿਕਾਰ ਸੰਗਾਰੀਏ ਜੀ । ਉਮਰਾ ਚਲੀ ਜੁਆਨੀ ਦੀ ਬੀਤ ਐਵੇਂ ਸਤਸੰਗ ਥੀਂ ਰਹੀ ਨਕਾਰੀਏ ਜੀ । ਮਨੁਖਾ ਦੇਹੀ ਜਿਸ ਰਾਮ ਨਾ ਚੇਤਿਆਏ ਭੋਜਲ ਭੋੰਦਿਆਂ ਸਦਾ ਖੁਆਰੀਏ ਜੀ । ਧੰਨ ਭਾਗ ਆਏ ਲੋਕੀ ਸੇਵ ਲਗੇ ਤਨ ਮਨ ਦੋਲਤ ਜਿੰਦ ਵਾਰੀਏ ਜੀ । ਲਾਹੋਰੀ ਨਾਥ ਜੀ ਕਿਹਾ ਹਰ ਨਾਮ ਚੇਤੋ ਮਾਨਸ ਜਨਮ ਕਰ ਸੁਫਲ ਸੁਧਾਰੀਏ ਜੀ ।। ੧੦੪ ।।

ਨਾਥ ਆਖਿਆ ਸਤ ਸੰਗ ਸਾਧੂਆਂ ਦਾ ਕੋਈ ਕੋਈ ਭਾਗਾਂ ਵਾਲਾ ਪਾਉਂਦਾਏ । ਸੋਈ ਨਾਥ ਅਲਖ ਨੂੰ ਲਖ ਲੈਂਦਾ ਕਿਰਪਾ ਨਾਥ ਉਹ ਜਿਨੂੰ ਲਖਾਉਂਦਾਏ । ਅੰਦਰ ਜਿਸਦੇ ਦਇਆ ਮੁਕਾਮ ਕਰਦੀ ਸੇਵਾ ਸਾਧ ਦੀ ਸੋਈ ਕਮਾਉਂਦਾਏ । ਆਏ ਸਾਧ ਨੂੰ ਜੋ ਖਾਲੀ ਫੇਰ ਦੇਵੇ ਖਾਲੀ ਸੋਈ ਜਹਾਨ ਤੋਂ ਜਾਉਂਦਾਏ । ਦਾਹ ਦੁਨੀਆਂ ਸਤਰ ਗੁਣਾਂ ਮਿਲੇ ਅਗੇ ਨਾਮ ਰਬ ਦੇ ਜੋ ਵਰਤਾਉਂਦਾਏ । ਸਤਿਆ ਫਿਰੇਗਾ ਓਹ ਜਹਾਨ ਅੰਦਰ ਜੇਹੜਾ ਕਿਸੇ ਨੂੰ ਨਿਤ ਸਤਾਉਂਦਾਏ । ਕੋਈ ਦੁਖ ਦੇਵੇ ਦੁਖ ਲਏ ਏਥੋਂ ਕੋਈ ਸੁਖ ਦੇਵੇ ਸੁਖ ਪਾਉਂਦਾਏ । ਮਾਇਆ ਜ਼ੋਰ ਜੁਆਨੀ ਦਾ ਮਾਣ ਕਾਰਦਾ