ਪੰਨਾ:ਪੂਰਨ ਭਗਤ ਲਾਹੌਰੀ.pdf/46

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੪ )

ਹਜ਼ਾਰ ਦੇਂਦਾ । ਗੁਰੂ ਮੇਹਰ ਦੀ ਨਜ਼ਰ ਕਰ ਜਿਧਰ ਵੇਖੇ ਪਲ ਵਿਚ ਉਨਾ ਨੂੰ ਤਾਰ ਦੇਂਦਾ । ਜਨਮ ਜਨਮ ਦੀ ਮੈਲ ਉਤਾਰ ਦੇਵੇ ਦੁਖ ਰੋਗ ਕਰ ਦੂਰ ਆਜ਼ਾਰ ਦੇਂਦਾ । ਸਾੜੀ ਦੁਖਾਂ ਦੀ ਦੁਨੀਆਂ ਏਹ ਫਿਰੇ ਭੰਨੀ ਜੇ ਕੋ ਸਰਨ ਆਵੇ ਗੁਰੂ ਠਾਰ ਦੇਂਦਾ । ਸਿਦਕ ਨਾਲ ਜੋ ਗੁਰੂ ਦੀ ਕਰਨ ਸੇਵਾ ਗੁਰੂ ਉਨਾਂ ਦੇ ਕਾਜ ਸੁਆਰ ਦੇਂਦਾ । ਗੁਰੂ ਚਾਹੇ ਤੇ ਥੋੜਿਆ ਦਿਨਾਂ ਅੰਦਰ ਓਹ ਕੰਗਾਲ ਨੂੰ ਕਰ ਸ਼ਾਹੂਕਾਰ ਦੇਂਦਾ । ਅਠ ਪੈਹਰ ਜੋ ਗੁਰੂ ਗੁਰ ਰਹੇ ਜਪਦਾ ਭਵ ਸਾਗਰੋੰ ਪਾਰ ਉਤਾਰ ਦੇਂਦਾ । ਗੁਰੂ ਵਾਕ ਥੀਂ ਹੰਸ ਬਣਾਉਂਦਾਏ ਉਜਲ ਮਤ ਸਤਿਸੰਗ ਵਚਾਰ ਦੇਂਦਾ । ਪਾਲਨਹਾਰ ਜੀਆ ਜੰਤ ਕਾਰ ਵਾਲੇ ਜੋ ਬੇਕਾਰ ਸਾਈੰ ਬਾ ਰੁਜ਼ਗਾਰ ਦੇਂਦਾ । ਉਜੜੇ ਥੇਹ ਵਸਾਉਂਦਾ ਪਲਕ ਅੰਦਰ ਕਰ ਉਜਾੜ ਦੇ ਵਿਚ ਗੁਲਜ਼ਾਰ ਦੇਂਦਾ । ਗੋਰਖ ਨਾਥ ਹੋ ਪੂਰਨ ਦੀ ਸਾਰ ਲੀਤੀ ਸਿਰ ਤੇ ਪਿਤਾ ਦੇ ਵਾਂਗ ਪਿਆਰ ਦੇਂਦਾ । ਲਾਹੋਰੀ ਮੁਸ਼ਕਲਾਂ ਹਲ ਜਹਾਨ ਹੋਵਣ ਤਨ ਮਨ ਜੋ ਗੁਰੂ ਤੋਂ ਵਾਰ ਦੇਂਦਾ ।। ੧੦੨ ।।

ਟੁਰਿਆ ਖੂਹ ਉਤੋਂ ਝੁੰਡ ਸਾਧੂਆਂ ਦਾ ਗੋਰਖ ਨਾਥ ਨੇ ਜਿਵੇਂ ਫੁਰਮਾਨ ਕੀਤਾ । ਸੈਹਰ ਸੁੰਦਰਾਂ ਦੇ ਸਾਧੋ ਚਲਣਾਂਂ ਜੇ ਉਸੇ ਰਾਹ ਨੂੰ ਕਦਮ ਰਵਾਨ ਕੀਤਾ । ਗਏ ਮੰਨਜ਼ਲੋ ਮੰਨਜ਼ਲੀ ਪੋੰਚ ਓਥੇ ਦੇਸ ਤਾਰਿਆ ਜਿਧਰ ਧਿਆਨ ਕੀਤਾ । ਰਾਣੀ ਸੁੰਦਰਾਂ ਦੇ ਬੈੈਹਰੋਂ ਬਾਹਰ ਨੇੜੇ ਸੁੰਦਰ ਬਾਗ ਅੰਦਰ ਡੇਰਾ ਆਨ ਕੀਤਾ । ਸਾਧੂ ਸੰਤ ਫਕੀਰਾਂ ਦੇ ਮਿਲਨ ਵਾਲੇ ਲੋਕਾਂ ਆਨਕੇ ਸੰਤਾਂ ਦਾ ਮਾਨ ਕੀਤਾ । ਲਾਹੋਰੀ ਸੁੰਦਰਾਂ ਰਾਣੀ ਦੇ ਤਾਰਨੇ ਨੂੰ ਧੁਰੋਂ ਏਹ ਸਬਬ ਭਗਵਾਨ ਕੀਤਾ ।। ੧੦੩ ।।