ਪੰਨਾ:ਪੂਰਨ ਭਗਤ ਲਾਹੌਰੀ.pdf/45

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੩ )

ਤੇ ਸਰਬ ਗਿਆਨ ਦਸਿਆ । ਅਖੀਂ ਮੀਟ ਕੇ ਸ਼ਿਵਾ ਦਾ ਧਿਆਨ ਧਰਨਾਂ ਕਰਨਾ ਜਾਪ ਅਲਖ ਜੁਬਾਨ ਦਸਿਆ । ਇਕੋ ਰਾਮ ਰਵਿਆ ਸਬ ਸੰਸਾਰ ਅੰਦਰ ਰੂਪ ਹਰੀ ਦਾ ਜਗਤ ਭਗਵਾਨ ਦਸਿਆ । ਗੁਰੂ ਨਜ਼ਰ ਦੇ ਨਾਲ ਚਾ ਨਜ਼ਰ ਮੇਲੀ ਘਟ ਘਟ ਗੁਰੂ ਪਰਗਟ ਸ਼ਮਾਦਾਨ ਦਸਿਆ । ਜੰਗਲ ਬੈੈਠ ਆਲਖਦੇ ਗੀਤ ਗਾਓ ਬੀਨ ਕਿੰਗ ਤੇ ਨਾਦ ਵਜਾਨ ਦਸਿਆ । ਲਗੇ ਖੁਦਿਆ ਤੇ ਹਥ ਪਕੜ ਖਪਰ ਮੰਗਖਾਣ ਨੂੰ ਜਹਾਨ ਦਸਿਆ । ਆਜਜ਼ ਹੋਕੇ ਘੜੀ ਗੁਜ਼ਾਰ ਲੈਣੀ ਕਰਨਾਂ ਜ਼ੋਰ ਨਾ ਖੁਦੀ ਗੁਮਾਨ ਦਸਿਆ । ਨਾਰ ਪਰੀ ਸੁੰਦਰ ਲਖ ਹੂਰ ਹੋਵੇ ਜੋਗੀ ਚਿਤਨੂੰ ਨਾਹ ਡੁਲਾਨ ਦਸਿਆ । ਜੋਗੀ ਹੋ ਜੋ ਨਾਰੀਆਂ ਫੇਰ ਤਕਨ ਮੁੜ ਮੁੜ ਵਲ ਚੁਰਾਸੀਆਂ ਜਾਨ ਦਸਿਆ । ਹਥ ਪਕੜ ਝੋਲੀ ਮੂਹੋਂ ਆਲਖ ਬੋਲੀ ਨਗਰ ਮੰਗ ਲਿਆਵੋ ਵੰਡ ਖਾਨ ਦਸਿਆ । ਸੇਵਾ ਨਿਤ ਕਰਨੀ ਸੰਤ ਸਾਧੂਆਂ ਦੀ ਮੇਲੇ ਕੁੰਬਦੇ ਗੰਗ ਅਸਸ਼ਾਨ ਦਸਿਆ । ਕੋਈ ਘੜੀ ਲਾਹੋਰੀਆ ਨਾਮ ਜਪ ਲੈ ਏਹ ਜਹਾਨ ਫ਼ਨਾਹ ਮਕਾਨ ਦਸਿਆ ।। ੧੦੦ ।।

(ਬਚਨ ਪੂਰਨ)

ਤੈਂਡਾ ਭਲਾ ਹੋ ਨਾਥ ਜੀ ਭਲਾ ਕੀਤੋ ਮੈਨੂੰ ਨੇਕ ਨਸੀਹਤਾਂ ਕੀਤੀਆਂ ਜੀ । ਏਸ ਦਾਸਦਾਧੁਰੋਂ ਹੈ ਸਾਫ਼ ਭਾੰਡਾ ਨਹੀਂ ਆਈਆਂ ਵਿਚ ਪਲੀਤੀਆਂ ਜੀ । ਲੂਣਾ ਪਾਈਆਂ ਖੁਆਰੀਆਂ ਭਲੀਆਂ ਨਹੀਂ ਮੈਥੋ ਬੋਹਤ ਮੁਸੀਬਤਾਂ ਬੀਤੀਆਂ ਜੀ । ਪਛੋਤਾਉਣ ਲਾਹੋਰੀਆ ਅੰਤ ਵੇਲੇ ਪੈਹਲਾਂ ਕੀਤੀਆਂ ਜਿਨਾਂ ਅਨੀਤੀਆਂ ਜੀ ।। ੧੦੧ ।।

( ਵਾਕ ਕਵੀ )

ਸੁਤੇ ਭਾਗ ਜਾਂ ਕਿਸੇ ਦੇ ਜਾਗਦੇ ਨੇ ਸਾਈੰ ਮੇਲ ਸਬਬ