ਪੰਨਾ:ਪੂਰਨ ਭਗਤ ਲਾਹੌਰੀ.pdf/44

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(8੧)

ਕਦੀ ਪਿਛਾਂ ਨੂੰ ਕਦਮ ਨਾ ਧਰਾਗਾਂ ਜੀ ਦੁਨੀਆਂ ਦੁਖ ਦਰਿਆਓ ਨਾ ਹਾਥ ਵੰਝ ਤੇਰੇ ਆਸਰੇ ਲਗਕੇ ਤਰਾਂਗਾ ਜੀ ਤੇਰੇ ਦਰੋਂ ਲਾਹੋਰੀਆ ਉਠਨਾਂ ਨਈ ਏਥੇ ਤਿਆਗਕੇ ਪਰਾਂਨ ਮੈ ਮਰਾਂਗਾ ਜੀ ੯੭

( ਨਾਥ ਜੀ ਕਾ ਦਿਆਲ ਹੋਣਾ )

ਪੂਰਨ ਇਛਿਆ ਪੂਰਨ ਦੀ ਦੇਖਕੇ ਤੇ ਜੋਗ ਦੇਣ ਨੂੰ ਨਾਥ ਤਿਆਰ ਹੋਇਆ ਗੇਰੀ ਨਾਲ ਅਲਫੀ ਤੁਰਤ ਰੰਗੀਓਨੇ ਕਠਾ ਜੋਗੀਆਂ ਝੁੰਡ ਦਰਬਾਰ ਹੋਇਆ ਰੁੰਡ ਮੁੰਡ ਕਰ ਤੁਰਤ ਬਹਾਲਿਉੰਨੇ ਕਾਇਆ ਪਲਟ ਗਈ ਰੂਪ ਅਪਾਰ ਹੋਇਆ ਬੇੜਾ ਦੁਖ ਦਰਿਯਾ ਦੀਆਂ ਘੁੰੰਬਰਾਂ ਥੀਂ ਗੁਰੂ ਕਰੀ ਕਿਰਪਾ ਅਜ ਪਾਰ ਹੋਇਆ ਪੰਡ ਹਿਰਸ ਜਾਹਾਨ ਦੀ ਸਿਰੋੰ ਸੁਟੀ ਗੁਰੂ ਮੇਹਰ ਕੀਤੀ ਦੂਰ ਭਾਰ ਹੋਇਆ ਵਿਗੜੇ ਕਾਜ ਲਾਹੋਰੀਆ ਰਾਸ ਹੋਏ ਮਦਤਗਾਰ ਓਹ ਆਪ ਕਰਤਾਰ ਹੋਇਆ ੯੮

ਮਲੀ ਅੰਗ ਭਭੂਤ ਤੇ ਤਿਲਕ ਮਥੇ ਗਲ ਸੇਲੀਆਂ ਪਾ ਸਜਾਈਆਂ ਜੀ ਗੋਰਖ ਨਾਥ ਜੀ ਛੁਰੀ ਦੇ ਧਾਰ ਪਕੜੀ ਕੰਨ ਪਾੜਦੇ ਮੁਦਰਾਂ ਪਾਈਆਂ ਜੀ ਸਬਨਾਂ ਜੋਗੀਆਂ ਮੁਖੋ ਆਦੇਸ ਕੈਹਕੇ ਗੋਰਖ ਨਾਥ ਨੂੰ ਦੇਣ ਵਧਾਈਆਂ ਜੀ ਕਨ ਵਿਚ ਆਲ੍ਖ ਦਾ ਨਾਮ ਦਿਤਾ ਸਬੇ ਰੀਤੀਆਂ ਜੋਗ ਸਿਖਾਈਆਂ ਜੀ ਟੁਟ ਗਏ ਸਬ ਕੁਲਫ਼ ਕੁਆੜ ਖੁਲੇ ਜੋਤਾਂ ਜਾਗੀਆਂ ਗੁਰੂ ਦਿਖਾਈਆਂ ਜੀ ਲਾਹੋਰੀ ਰਾਜ ਕੁਮਾਰ ਫ਼ਕੀਰ ਹੋਇਆ ਧੁਰੋਂ ਲਿਖੀਆਂ ਕਿਹਨੇ ਮਿਟਾਈਆਂ ਜੀ ੯੯

( ਨਾਥ ਜੀ ਨੇ ਸਿਖਿਆ ਦੇਣੀ )

ਪੂਰਨ ਨਾਥ ਚਾਹ ਗੁਰੂ ਨੇ ਨਾਮ ਧਰਿਆ ਕੀਤੀ ਨਜ਼ਰ