ਪੰਨਾ:ਪੂਰਨ ਭਗਤ ਲਾਹੌਰੀ.pdf/43

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੪)

ਦੁਨੀਆਂ ਵਲ ਨਾਈ ਕੋਈ ਖਿਆਲ ਗੁਰ ਜੀ । ਦਿਤੇ ਤਿਆਗ ਦੁਸ਼ਾਲ ਤੰਨ ਖਾਕ ਲਾਕੇ ਰਾਤ ਕਟਸਾਂ ਧੂਣੀਆ ਬਾਲ ਗੁਰ ਜੀ । ਦੁਨੀਆਂ ਨਾਲ ਨਾਹੀਂ ਕੋਈ ਸਾਂਝ ਮੇਰੀ ਮੋਹ ਮਾਇਆ ਦਾ ਟੁਟਿਆ ਜਾਲ ਗੁਰ ਜੀ । ਲੋਕ ਲਾਜ ਨਾ ਮਨ ਅਭ੍ਮਾਨ ਮੈਨੂੰ ਮੰਗ ਨਗਰ ਨਾ ਖਾਣ ਮੁਹਾਲ ਗੁਰ ਜੀ । ਦਿਓ ਜੋਗ ਮੈਂ ਮਲ ਦੁਆਰ ਬੈੈਠਾ ਕੰਨ ਪਾੜਕੇ ਮੁੰਦਰਾਂ ਡਾਲ ਗੁਰ ਜੀ । ਲਖਾਂ ਚੇਲਿਆਂ ਨੂੰ ਅਗੇ ਜੋਗ ਦਿਤਾ ਏਹ ਇਕ ਕੰਗਾਲ ਗੁਰ ਜੀ । ਅਜ ਕਰੋ ਜੋ ਕਰਨਾਂ ਹੈ ਕਰਮ ਮੈਥੇ ਅਤੇ ਕਲਦਾ ਨਾਓ ਹੈ ਕਾਲ ਗੁਰ ਜੀ । ਜੋ ਕੁਝ ਕਹੋ ਸੋ ਸਭ ਕਾਬੂਲ ਮੈਨੂੰ ਮੈਂਨੂੰ ਜੋਗ ਦੀ ਜੁਗਤ ਸਿਖਾਲ ਗੁਰ ਜੀ । ਲਾਹੋਰੀ ਮੇਹਰ ਦੀ ਨਜ਼ਰ ਕਰ ਦੇਖ ਮੈਨੂੰ ਦੇਕੇ ਜੋਗ ਚਾਕਰੋ ਨਿਹਾਲ ਗੁਰ ਜੀ ।।੯੫।।

( ਨਾਥ ਜੀ ਕੇ ਬਚਨ )

ਨਾਥ ਆਖਿਆ ਪੂਰਨਾ ਪਰਤ ਜਾਹਤੂੰ ਔਖੀ ਚਾਵੰਣੀ ਜੋਗ ਦੀ ਪੰਡ ਬਚਾ । ਕੋੜੀ ਜੋਗਦੀ ਨਿਮ ਹੈ ਕੋਈ ਪੀਵੇ ਮਿਠੀ ਕੋਈ ਛਡੇ ਦੁਨੀਆਂ ਖੰਡ ਬਚਾ । ਕੰਗੀ ਫੇਰ ਨਾਂ ਵਾਲ ਸਵਾਰਨੇ ਨੀ ਸਿਰਤੇ ਜਟਾ ਸੁਅਹ ਯਾ ਝੰਡ ਬਚਾ । ਕਲੇ ਬੈੈਠ ਅਕਾਲ ਦਾ ਨਾਮ ਜਪਨਾ ਜਗਤ ਨਾਲ ਵਿਹਾਰ ਨਾ ਵੰਡ ਬਚਾ । ਸੋਚ ਲੈਨਾ ਰੈੈਹਗਾ ਕਿਸੇ ਜੋਗਾ ਪਿਛੋਂ ਨਸਿਓਂ ਜੇ ਦੇਕੇ ਕੰਡ ਬਚਾ । ਲਾਹੋਰਾ ਸਿੰਘ ਸੀਤਲ ਨਾਮ ਹਰੀਦਾਏ ਜਲਦੇ ਹਿਰਦਿਆਂ ਤੇ ਘਤੇ ਠੰਡ ਬਚਾ ।।੯੬।।

(ਅਰਜ ਪੂਰਨ)

ਪੂਰਨ ਆਖਿਆ ਨਾਥ ਜੀ ਕਰੋ ਕਿਰਪਾ ਜਿਵੇਂ ਆਖਿਆ ਜੇ ਤਿਵੇਂ ਕਰਾਗਾਂ ਜੀ । ਹਵਨ ਲਖ ਮੁਸੀਬਤਾਂ ਜੋਗ ਅੰਦਰ