ਪੰਨਾ:ਪੂਰਨ ਭਗਤ ਲਾਹੌਰੀ.pdf/42

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩0)

ਕੰੰਮ ਜੋ ਹੋਣ ਉਸ ਰਬ ਕਰਨੇ ਸੋਈ ਆਣ ਸਬਬ ਬਣਾਉਂਦਾ ਜੀ । ਹਥ ਰਬ ਦੇ ਡੋਰ ਹੈ ਸਾਰਿਆ ਦੀ ਸਾਈੰ ਪੁਤਲੀਆਂ ਵਾਂਗ ਨਚਾਉਂਦਾ ਜੀ । ਕਰਾਂ ਅਰਜ਼ ਲਾਹੋਰੀਆ ਜੋਗ ਬਖਸ਼ੋ ਮੇਰੇ ਜੀ ਏਹੋ ਕੰੰਮ ਭਾਉਂਦਾ ਜੀ ।।੯੩।।

( ਜਵਾਬ ਗੁਰੂ )

ਨਾਥ ਕਿਹਾ ਇਸ ਜੋਗ ਦਾ ਖਿਆਲ ਛਡੋ ਕਰਨਾ ਜੋਗ ਹੈ ਬੜਾ ਮਹਾਲ ਬਚਾ । ਸੁੰਦਰ ਲਾਹ ਪੁਸ਼ਾਕ ਤਨ ਖਾਕ ਮਲਣੀ ਨੰਗੇ ਕਟਣਾ ਹਾੜ ਸਿਆਲ ਬਚਾ । ਮੰਗ ਨਗਰ ਰੁਖਾ ਮਿਸਾ ਅੰਨ ਖਾਣਾ ਨਹੀਂ ਲਗਕੇ ਆਵੰਣਾ ਥਾਲ ਬਚਾ । ਮਰ ਕੇ ਖਾਕ ਏਹ ਸਬ ਜਹਾਨ ਹੋਵੇ ਜੀਉਂਦੇ ਖਾਕ ਹੋਣਾ ਖਾਕ ਨਾਲ ਬਚਾ । ਉਥੇ ਕੰਬਲੀ ਦੀ ਝੁੰਬ ਮਾਰਨੀਏ ਔਖੇ ਛਡਣੇੇ ਸ਼ਾਲ ਦੁਸ਼ਾਲ ਬਚਾ । ਓਥੇ ਹੀਰਿਆਂ ਦੇ ਜੜੇ ਕੜੇ ਕੈਂਠੇ ਏਥੇ ਨਾਥ ਲੁਦਰਾਸ ਦੀ ਮਾਲ ਬਚਾ । ਰੁੰਡ ਮੁੰਡ ਕਰ ਨਾਥ ਜੀ ਘੋਨ ਕਰਨਾ ਪਾਲੇ ਦੁਧ ਮਲਾਈ ਜੋ ਵਾਲ ਬਚਾ । ਮਾਇਆ ਮੋਹ ਨੂੰ ਤਿਆਗ ਨਿਰਮੋਹ ਹੋਣਾ ਪਲੇ ਰਖਣਾ ਧਨ ਨਾ ਬਚਾ । ਰੈੈਹਣਾ ਜੰਗਲਾਂ ਵਿਚ ਆਜ਼ਾਦ ਫਿਰਨਾ ਔਖਾ ਤੋੜਨਾ ਜਗਤ ਜੰਜਾਲ ਬਚਾ । ਆਸ ਰਬ ਦੀ ਰਖਣੀ ਨਿਤ ਦੇਵੇ ਸਰਬ ਜੀਆਂ ਦਾ ਜੋ ਪ੍ਰਿਤਪਾਲ ਬਚਾ । ਕੋਈ ਕੋਈ ਸੂਰਾ ਪੂਰਾ ਠੈੈਹਰਦਾਏ ਔਖੀ ਝਲਣੀ ਜੋਗ ਦੀ ਝਾਲ ਬਚਾ । ਲਾਹੋਰਾ ਸਿੰਘ ਸਭ ਕਾਜ ਐਸਾਨ ਹੋਵਨ ਹੋਵੇ ਜਦੋਂ ਕਿਰਪਾਲ ਦਿਆਲ ਬਚਾ ।।੯੪।।

(ਅਰਜ਼ ਪੂਰਨ)

ਦੁਖੀ ਦਿਨ ਦਿਆਲ ਹੋ ਅਰਜ਼ ਮਨੋ ਮੇਰਾ ਜਾਣਦੇ ਹੋ ਸਾਰਾ ਹਾਲ ਗੁਰ ਜੀ । ਤੇਰੇ ਚਰਨਾਂ ਦਾ ਅਸਰਾ ਦਾਸ ਨੂੰ ਏ