ਪੰਨਾ:ਪੂਰਨ ਭਗਤ ਲਾਹੌਰੀ.pdf/41

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(8੯)

( ਨਾਥ ਜੀ ਦੇ ਬਚਨ )

ਨਾਥ ਕਿਹਾ ਫਕੀਰੀ ਦੀ ਵਾਟ ਔਖੀ ਔਖਾ ਚੜਨ ਹੈ ਜਿਵੇਂ ਖਜੂਰ ਬਚਾ । ਚੜੇ ਸਹੀ ਸਲਾਮਤ ਤੇ ਰਸਾ ਚਖੇ ਡਿਗ ਪਵੇ ਹੋਵੇ ਚਕਨਾਚੂਰ ਬਚਾ । ਏਸ ਪਪਰੇਮ ਦੀ ਪੀਂਘਤੇ ਚੜਨ ਔਖਾ ਸੂਲੀ ਜਿਸ ਤਰਾ ਚੜੇ ਮਨਸੂਰ ਬਚਾ । ਵੇਖਨ ਵਲੜੀ ਨਜ਼ਰ ਜੇ ਗੁਰੂ ਦੇਵੇ ਥਾਂ ਥਾਂ ਜਾਪਦਾ ਰਬ ਦਾ ਨੂਰ ਬਚਾ । ਫਕਰ ਹੋਕੇ ਸਰਬ ਨੂੰ ਜਾਣ ਇਕੋ ਕਰਨਾ ਦੂਈ ਦੁਵੈਤ ਨੂੰ ਦੂਰ ਬਚਾ । ਹਰ ਦਮ ਰਬ ਦੀ ਯਾਦ ਵਿਚ ਖੁਸ਼ੀ ਰੈੈਹਣਾ ਮਾਰ ਕਢਣਾ ਕਰੋਧ ਗਰੂਰ ਬਚਾ । ਖਾਹਸ਼ਾ ਖੋਟੀਆਂ ਥੀਂ ਦਿਲ ਨੂੰ ਰੋਕਣਾਏਂ ਕਰਨਾ ਦਿਲੋਂ ਏ ਬੰਦ ਫਤੂਰ ਬਚਾ । ਔਗਣ ਕਿਸੇ ਦੇ ਵੇਖਕੇ ਫੋਲਣੇ ਨਹੀਂ ਰਖ ਅਪਣੇ ਕਜ ਕਸੂਰ ਬਚਾ । ਲਾਹੋਰਾ ਸਿੰਘ ਕਮਾਵਣਾ ਜੋਗ ਮੁਸ਼ਕਲ ਕਰੇ ਸੋ ਜੋ ਰਬ ਮਨਜੂਰ ਬਚਾ ॥ ੯੨ ॥

( ਅਰਸ਼ ਪੂਰਨ )

ਆਜਜ਼ ਹੋਕੇ ਕਾਸਨੂੰ ਅਰਜ਼ ਕਰਦਾ ਨਾਰੀ ਦੇਖ ਜੇ ਚਿਤ ਡੁਲਾਉਂਦਾ ਜੀ । ਤਦੋਂ ਲੂਣਾ ਦੀ ਅਰਜ਼ ਨੂੰ ਮੰਨ ਲੈਦਾ ਬੈੈਠਾ ਤਖਤ ਤੇ ਰਾਜ ਕਮਾਉਦਾ ਜੀ । ਖੂਏ ਵਿਚ ਕਿਓਂ ਕਰਦਾ ਬਰਸ ਬਾਰਾਂ ਕਾਹਨੂੰ ਹਥ ਤੇ ਪੈਰ ਵਢਾਉਦਾ ਜੀ ।ਸੋਖਾ ਚੜਨ ਖਜੂਰ ਤੇ ਫਲ ਖਾਣਾ ਜਿਸ ਨੂੰ ਸਤਿਗੁਰੁ ਰਾਹ ਸਮਝਾਉਦਾ ਜੀ । ਚੜੇ ਪਰੇਮ ਦੀ ਪੀਂਘ ਆਕਾਸ਼ ਪੋੰਚੇ ਝੂਟੇ ਝੂਟਾ ਗੁਰ ਜਿਨੂੰ ਝੂਟਾਉਦਾ ਜੀ । ਹਰ ਦਮ ਰਾਮ ਦੇ ਨਾਮ ਸਿਓਂ ਪਰੀਤ ਮੈਨੂੰ ਨਹੀਂ ਕਰੋਧ ਗਰੂਰ ਸਤਾਉਦਾ ਜੀ । ਇਕ ਰਬ ਦੇ ਨਾਲ ਪਿਆਰ ਹੋਵੇ ਮੈਨੂੰ ਜਗਤ ਜੰਜਾਲ ਨਾਂ ਭਾਉਦਾ ਜੀ । ਧੁਰੋਂ