ਪੰਨਾ:ਪੂਰਨ ਭਗਤ ਲਾਹੌਰੀ.pdf/4

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਂਡਵਾਂ ਨਾਲ ਕਰ ਜਬ ਆਏ। ਕ੍ਰਿਸ਼ਨ ਦੇਵ ਹੋਏ ਮਦਤ ਪਾਂਡਵਾਂ ਵੀ ਧਨੁਸ਼ਬਾਣ ਲੈਕੇ ਅਰਜਨ ਹਥ ਆਏ। ਛੋਟੇ ਵਡਿਆਂ ਸਾਰਿਆਂ ਭੋਗ ਲਿਖੇ ਲੇਖ ਜੋ ਬੇਟਿਆਂ ਮਥ ਆਏ। ਲਾਹੌਰੀ ਆਖ ਵਾਰੋ ਵਾਰੀ ਗਏ ਜਗੋਂਸਬ ਥੀ ਕਾਲ ਬਲੀ ਪਾਵਨ ਸਬ ਆਏ॥੨॥

ਸਤ ਨਾਂਮ ਪ੍ਰਮਾਤਮਾ ਪਰੀ ਪੂਰਨ ਇਕ ਫੁਰਨਿਓਂ ਐਡ ਖਿਲਾਰ ਕੀਤੇ। ਪਾਨੀ ਧਰਤ ਅਕਾਸ਼ ਤੇ ਚੰਦ ਸੂਰਜ ਜਗ ਸਾਜਿਆ ਬਾਗ਼ ਬਹਾਰ ਕੀਤੇ। ਬ੍ਰਹਮਾਂ ਵਿਸ਼ਨ ਮਹੇਸ਼ ਸ਼ਿਵ ਗੰਗਧਾਰੀ ਤਾਰਨ ਜਗਤ ਕਾਰਨ ਵੇਦ ਪ੍ਰਚਾਾਰ ਕੀਤੇ। ਪਰੀਆਂ ਜਿਨ ਪਰਿੰਦ ਦਰਿੰਦ ਆਦਮ ਇਕ ਕੰਗਾਲ ਤੇ ਇਕ ਸ਼ਾਹੂਕਾਰ ਕੀਤੇ। ਰਾਮਚੰਦ ਜੀ ਦਾ ਰੂਪ ਧਾਰਿਆ ਸੀ ਰਾਵਣ ਜਦੋਂ ਸੀ ਬੜੇ ਹੰਕਾਰ ਕੀਤੇ। ਕੇਸੋਂ ਪਕੜ ਪਛਾੜਿਆ ਕ੍ਰਿਸ਼ਨ ਲੈ ਕੇ ਜਦੋਂ ਕੰਸਸੀ ਵੈਰ ਵਕਾਰ ਕੀਤੇ। ਰਖੀ ਜੁਗੋ ਜੁਗ ਲਾਾਜ ਮਹਾਰਾਜ ਆਏ ਰਿਖੀ ਮੁਨੀ ਬਹੁ ਰੂਪ ਅਵਤਾਰ ਕੀਤੇ। ਗਜ ਪ੍ਰਹਲਾਦ ਪੁਕਾਰ ਸੁਣ ਦ੍ਰੋਪਤਾ ਦੀ ਰਖੀ ਲਾਜ ਬਸਤ੍ਰ ਬੇਸ਼ੁਮਾਰ ਕੀਤੇ। ਧੰਨ ਭਾਗ ਜਿਨੀ ਤੇਰਾ ਨਾਮ ਜਪਿਆ ਕਾਜ ਤਿਨਾਂ ਦੇ ਅਪਰ ਅਪਾਰ ਕੀਤੇ। ਤੇਰੇ ਭਗਤਾਂ ਦੇ ਨਾਮ ਰਹੇ ਜਗ ਰੌਸ਼ਨ ਜਿਨਾਂ ਨਾਮ ਦੇ ਨਾਲ ਪਿਆਰ ਕੀਤੇ। ਕਿਤੇ ਬਣੇ ਈਸਾ ਕਿਵੇ ਡਿਗੇ ਮੂਸਾ ਜਲਵੇ ਜ਼ਰਾ ਜਦੋਂ ਪੁਰਅਨਵਾਰ ਕੀਤੇ। ਕਿਤੇ ਅਲਫ਼ ਅਲਾ ਮੀਮ ਮਲਾਹ ਹੋਏ ਨਬੀ ਮੋਮਨਾਂ ਦੇ ਬੇੜੇ ਪਾਰ ਕੀਤੇ। ਕਿਤੇ ਮਸਜਦਾਂਤੇ ਕਿਤੇ ਹੈਨ ਮੰਦ੍ਰ ਕਿਤੇ ਕਿਤੇ ਗ੍ਰਿਜੇ ਤੇ ਕਿਤੇ ਦਰਬਾਰ ਕੀਤੇ। ਇਕ ਸੂਮਕੀਤੇ ਮਾਇਆ ਜੋੜਨੇ ਨੂੰ ਇਕ ਵੰਡ ਖਾਵਨ ਵੰਡਨ ਹਾਰ ਕੀਤੇ। ਕਲਜੁਗ ਪਾਪੀਆਂ ਜੀਵਾਂ ਨੂੰ ਤਾਰਿਆਏ ਗੁਰੂ ਨਾਨਕ ਜੀ ਬੜੇ ਉਪਕਾਰ ਕੀਤੇ। ਲਾਹੌਰੀ ਦਸਵੇਂ ਗੁਰ ਨੇ ਵਾਰ ਬੇਟੇ ਹਿੰਦ ਧਰਮ ਦੇ ਨਾਲ ਪਿਆਰ ਕੀਤੇ॥੩॥