ਪੰਨਾ:ਪੂਰਨ ਭਗਤ ਲਾਹੌਰੀ.pdf/39

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੧)

( ਜਵਾਬ ਪੂਰਨ )

ਪੂਰਨ ਨਾਮ ਦਾ ਨਾਮ ਪੁਤ ਹਾਂ ਮੈਂ ਮਾਤਾ ਇਛਰਾਂ ਦੀ ਕੁਖੋ ਜਾਏਆ ਜੀ । ਜਦੋਂ ਜੰੰਮਿਆਂ ਪਿਤਾ ਨੇ ਸਦ ਨਾ ਰਾਜਿਆਂ ਮੂੰਹ ਲਗੀਂ ਹੁਕਮ ਪੰਡਤਾਂ ਏਹ ਫੁਰਮਾਏਆ ਜੀ । ਭੋਰੇ ਘਤਿਆ ਮੈਂ ਪਲਿਆ ਮੈਹਲ ਦੂਜੇ ਅਠਾਰਾਂ ਸਾਲ ਬੀਤੇ ਬਾਹਰ ਆਏਆ ਜੀ । ਗਿਆ ਬਾਪਨੂੰ ਮਿਲਨ ਤੇ ਖੁਸ਼ੀ ਹੋਈ ਓਹਨਾਂ ਵਿਆਹ ਦਾ ਜ਼ਿਕਰ ਚਲਾਏਆ ਜੀ । ਹਥ ਜੋੜਕੇ ਕਿਹਾ ਨਹੀਂ ਲੋੜ ਮੈਨੂੰ ਰਾਮ ਨਾਮ ਮੇਰੇ ਮਨ ਭਾਏਆ ਜੀ । ਪਿਤਾ ਕਿਹਾ ਮੈਹਲੀੰ ਜਾਕੇ ਦਿਓ ਦਰਸ਼ਨ ਮਾਤਰ ਲੂਣਾ ਦੇ ਮਿਲਨ ਨੂੰ ਧਾਏਆ ਜੀ । ਮੈਹਲੀੰ ਮਾਂ ਮਤਰੇਈ ਨੂੰ ਜਾਕੇ ਮੈਂ ਹਥ ਬਨਕੇ ਸੀਸ ਨਿਵਾਏਆ ਜੀ । ਭੁਲ ਗਈ ਲੂਣਾ ਲਜ ਸ਼ਰਮ ਟੁਟੀ ਏਸ ਦਾਸ ਠਾ ਚਿਤ ਡੁਲਾਏਆ ਜੀ । ਗਲਾਂ ਬੋਹਤ ਹੋਈਆਂ ਕੀ ਕੀ ਹਾਲ ਦਸਾਂ ਨਠਾ ਮੈਂ ਓਸ ਬੁਰਾ ਮਨਾਏਆ ਜੀ । ਜਦੋਂ ਰਾਤ ਪਈ ਹਾਰ ਸੰਗਾਰ ਤੋੜੇ ਰਾਜੇ ਪੁਛਿਆ ਕੂੜ ਸਿਖਾਏਆ ਜੀ । ਪੂਰਨ ਕਰਗਿਆ ਅਜ ਬੇਪਤੀ ਮੇਰੀ ਮੇਰਾ ਧਰਮ ਹਯਾ ਗਵਾਏਆ ਜੀ । ਮਾਤਰ ਮਾਂ ਦੇ ਪਿਤਾ ਨੇ ਲਗ ਆਖੇ ਏਸ ਦਾਸ ਤੇ ਜ਼ੁਲਮ ਕਮਾਏਆ ਜੀ । ਚੜਿਆ ਦਿਨ ਦਰਬਾਰ ਵਿਚ ਸਦ ਮੈਨੂੰ ਉਹਨੇ ਵਸ ਜਲਾਦਾਂ ਦੇ ਪਾਏਆ ਜੀ । ਹਥ ਪੈਰ ਦੋਵੇਂ ਵਢਵਾ ਮੈਨੂੰ ਏਸ ਖੂਏ ਦੇ ਵਿਚ ਸੁਟਾਏਆ ਜੀ । ਕਿਰਪਾ ਨਾਥ ਕੀਤੀ ਬਾਰਾਂ ਸਾਲ ਪਿਛੋਂ ਮੈਨੂੰ ਆਪਣੇ ਬਾਹਰ ਘਢਾਏਆ ਜੀ । ਲਾਹੋਰਾ ਸਿੰਘ ਸਬ ਦੁਖੜੇ ਦੂਰ ਹੋਏ ਦਰਸ਼ਨ ਗੁਰਾਂ ਦਾ ਜਦੋਂ ਮੈਂ ਪਾਏਆ ਜੀ ॥ ੮੮ ॥