ਪੰਨਾ:ਪੂਰਨ ਭਗਤ ਲਾਹੌਰੀ.pdf/36

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩8)

________________

ਰਾਵਣ ਏਸ ਜਗ ਉਤੋਂ ਜੀਹਦਾ ਘਣਾ ਕੁਟੰਬ ਪਰਵਾਰ ਮਾਤਾ ਸੁਪਨੇ ਵਾਂਗ ਆਏ ਏਸ ਜਗ ਉਤੇ ਵਲੀ ਪੀਰ ਫਕੀਰ ਅਵਤਾਰ ਮਾਤਾ। ਥਿਰ ਕੋਈ ਨਾਂ ਰਿਹਾ ਜਹਾਨ ਉਤੇ ਸੁਪਨਾ ਜਾਣ ਏਹ ਸਰਬ ਸੰਸਾਰ ਮਾਤਾ।ਦੁਨੀ ਵਾਸਤੇ ਦੁਨੀ ਦਾ ਬਾਗ਼ਵਾਨੀ ਈਸ਼ਰ ਵਾਸਤੇ ਸਤ ਗੁਲਜ਼ਾਰ ਮਾਤਾ। ਸੁਪਨੇ ਵਿਚ ਤੂੰ ਮਾਂ ਮੈਂ ਪੁਤ ਤੇਰਾ ਸੁਪਨੇ ਮਿਲੀ ਲੂਣਾ ਹਤਿਆਰ ਮਾਤਾ। ਸੁਪਨੇ ਵਿਚ ਏਹ ਰਾਜੇ ਨੇ ਹੁਕਮ ਦਿਤਾ ਸੁਪਨੇ ਵਿਚ ਗਏ ਸੁਟ ਮਾਰ ਮਾਤਾ। ਰਖ ਆਸ ਮੈਂ ਜੀਉਂਦਾ ਜਗ ਉੱਤੇ ਤੈਨੂੰ ਫੇਰ ਮਿਲਸਾਂ ਇਕ ਵਾਰ ਮਾਤਾ। ਸੁਪਨੇ ਵਿਚ ਏਹ ਵਾਸ਼ਨਾ ਕਰੇ ਜੋ ਜੋ ਮੁੜ ਮੁੜ ਆਏ ਬੰਦਾ ਜਨਮ ਧਾਰ ਮਾਤਾ । ਲਾਹੌਰੀ ਬੰਦ ਕਰ ਵਾਸ਼ਨਾ ਹੋਇ ਦਰਸ਼ਨ ਸਚ ਚਿਤ ਆਨੰਦ ਕਰਤਾਰ ਮਾਤਾ॥੮੧॥ ਖੁਸ਼ੀ ਵਿਚ ਸੁਪਨੇ ਪੂਰਨ ਨਾਲ ਗਲਾਂ ਖੁਲੀ ਅਖ ਤੇ ਫੇਰ ਕੁਰਲਾਨ ਲਗੀ । ਹਾਹਾ ਆਖਦੀ ਪੂਰਨਾਂ ਛਪਨ ਹੋਇਓਂ ਰੋ ਰੋ ਨੈਣਾ ਥੀ ਨੀਰ ਵਹਾਨ ਲਗੀ। ਪੂਰਨ ਦਸਿਆ ਸਚ ਸੰਸਾਰ ਸੁਪਨਾ ਮਾਤਾ ਚਿਤ ਨੂੰ ਏਹ ਸਮਝਾਨ ਲਗੀ । ਸਚ ਜਾਨ ਲਾਹੌਰੀਆ ਜਗਤ ਸੁਪਨਾਂ ਕੀਤਾ ਸਬਰ ਤੇ ਝਟ ਲੰਘਾਨ ਲਗੀ ॥੮੨॥

(ਪੂਰਨ ਭਗਤ ਨੇ ਈਸ਼੍ਵਰ ਦਾ ਸ਼ੁਕਰ ਕਰਨਾ)

ਕੁਦਰਤ ਨਾਲ ਅਦੇ ਖੂਏ ਰਿਆ ਪਾਣੀ ਪੂਰਨ ਬੈਠਕੇ ਕਿਹਾ ਬਲਿਹਾਰ ਹਰ ਜੀ 1 ਜਨਮ ਜਨਮ ਦੀ ਖੁਇਆ ਦੂਰ ਹੋਈ ਤੇਰੇ ਨਾਮ ਦਾ ਜਿਆ ਆਧਾਰ ਹਰ ਜੀ । ਵਿਚ ਪੇਟ ਦੇ ਪਾਲਦਾ ਰਿਹਾ ਤੂਏਂ ਖੂਏ ਵਿਚ ਤੂਏ ਰਖਣ ਹਾਰ ਹਰ ਜੀ । ਏਵੇਂ ਮੁਜ ਆਨਾਥ ਦੀ ਕੂਕ ਸੁਣਨੀ ਜਿਵੇਂ ਗਜ ਦੀ ਸੁਨੀ ਪੁਕਾਰ