ਪੰਨਾ:ਪੂਰਨ ਭਗਤ ਲਾਹੌਰੀ.pdf/34

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੩)

ਹਥ ਪੈਰ ਦੇ ਵਡਕੇ ਤੇ ਧਕਾ ਦੇ ਖੂਏ ਵਿਚ ਸਟ ਗਏ । ਛੱੱਨਾ ਲਹੂ ਦਾ ਥਾਲ ਵਿਚ ਰਖਕੇ ਤੇ ਰਾਣੀ ਲੂਣਾਂ ਦੇ ਮੈਹਲ ਨੂੰੰ ਝਟ ਗਏ । ਰਾਣੀ ਰਾਜੇ ਨੂੰੰ ਜਾ ਵਿਖਾਲਿਓ ਨੇ ਲੋਕੀ ਵੇਖ ਸੁਣਦੇ ਜਿਗਰੇ ਫਟ ਗਏ । ਬੂਟਾ ਅੰੰਬ ਸਲਵਾਨ ਦੇ ਬਾਗ ਪੂਰਨ ਹੋਇਆ ਹੁਕਮ ਸੀ ਮੁਢ ਥੀਂ ਪਟ ਗਏ । ਪੁਨਾ ਵਾਲਿਆ ਪੁਨ ਚੋਂ ਲਿਆ ਹਿਸਾ ਪਾਪੀ ਸ਼ਰਮ ਮੁਕਾਲਖਾਂ ਖਟ ਗਏ । ਲਾਹੋਰਾ ਸਿੰਘ ਜਾ ਪੂਰਨ ਨਾ ਕਿਸੇ ਡਿਠਾ ਬਚੀ ਜਾਨ ਕੇ ਸਾਸ ਨੇ ਘਟ ਗਏ ।

ਛੱੱਨਾ ਲਹੂ ਦਾ ਲੂਣਾ ਨੇ ਵੇਖਕੇ ਤੇ ਨਾ ਧੋਕੇ ਹਾਰ ਸ਼ੰੰਗਾਰ ਕੀਤਾ । ਆਏ ਰਿਆਸਤੀ ਲੋਕ ਅਫਸੋਸ ਕਰਕੇ ਰਾਜੇ ਤਖਤੇ ਬੇਠ ਦਰਬਾਰ ਕੀਤਾ । ਕੇਈਆਂ ਕਿਹਾ ਸਲਵਾਨ ਹੈ ਅਦਲ ਵਾਲਾ ਖੋਟਾ ਪੁਤ ਸੀ ਜਾਨ ਥੀਂ ਪਾਰ ਕੀਤਾ । ਲਾਹੋਰਾ ਸਿੰਘ ਕੁਸੰਗ ਵਿਚ ਉਮਰ ਬੀਤੀ ਕਦੀ ਯਾਦਨਾ ਘੜੀ ਭਗਵਾਨ ਕੀਤਾ ।

ਰਾਣੀ ਇਛਰਾਂ ਨੇ ਹਥ ਪੈਰ ਵੇਖੇ ਰੋਂਦੀ ਪਿਟਦੀ ਲਹੂ ਲੁਹਾਨ ਹੋਈ । ਮੁਖੋਂ ਆਖਿਆ ਸੋਕਵੇ ਕੇਹਰ ਕੀਤਾ ਗਸ਼ਾ ਪੈਦੀਆਂ ਤੇ ਨੀਮ ਜਾਨ ਹੋਈ । ਰੋਂਦੀ ਪੁਤ ਨੂੰੰ ਇਛਰਾਂ ਹੋਈ ਅੱੱਨੀਂ ਕੋਈ ਘੜੀ ਦੀ ਜਗ ਮੈਹਮਾਨ ਹੋਈ । ਲਾਹੋਰੀ ਆਖ ਔਲਾਦ ਦਾ ਦੁਖ ਮੰਦਾ ਦੁਨੀਆਂ ਦੇਖਕੇ ਹਾਲ ਹੈਰਾਨ ਹੋਈ ।

ਮੇਰੇ ਦੁਖਾਂ ਨੂੰੰ ਲੂਣਾ ਨੇ ਜਾਲ ਲਾਇਆ ਪੰਛੀ ਫਾਹ ਲਿਆ ਚੋਗ ਚੁਗੇਦਿਆ ਵੇ । ਪੁਨੀ ਆਸ ਨਾਂ ਜਗ ਤੋਂ ਪਿਆਸ ਲਬੀ ਮਿਰਗ ਸੁਟਿਆ ਨੀਰ ਪਲੇਦਿਆ ਵੇ । ਮੈਂਨਾ ਮੌਤ ਮਰ ਗਈ ਜੀਉਂਦੀ ਜਗ ਉਤੋ ਤੋਤਾ ਮਾਰਿਆ ਰਾਮ ਜਪੇਂਦਿਆ ਵੇ । ਲਾਹੋਰੀ ਪੁਤ ਮੈਹਲੀ ਨਿਜ ਮਿਲਨ ਜਾਂਦੋਂ ਮਾਤਾ ਖਾ ਲਿਓ