ਪੰਨਾ:ਪੂਰਨ ਭਗਤ ਲਾਹੌਰੀ.pdf/33

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੮)

ਈਏ ਜਗ ਕੋਲੋਂ ਲਾਹੋਰੀ ਰਬ ਥੀਂ ਛਪਣਨਾ ਚੋਰੀਆਂ ਨੀ ।

( ਲੂਣਾ ਦਾ ਪਛੋਤਾਨਾ )

ਮੰਦੀ ਘੜੀ ਆਈ ਘਰ ਮਾਪਿਆ ਦੇ ਨਿਜ ਮੈਂ ਤਤੀ ਪੈਦਾਵਾਰ ਹੋਈ । ਦਿਤੀ ਜ਼ਹਰ ਨਾ ਮਾਪਿਆ ਜਮਦੀ ਨੂ ਸੰਗਤ ਕੂੜ ਦੀ ਵਿਚ ਮੁਟਿਆਰ ਹੋਈ । ਕੀਤਾ ਹੁਕਮ ਦਾ ਮਾਨ ਤੇ ਪਾਪ ਹੋਇਆ ਕਾਹਨੂ ਰਾਜ ਸਲਵਾਨ ਮੈਂ ਨਾਰ ਹੋਈ । ਵਰ ਹਾਣਦਾ ਮਾਪਿਆ ਭਾਲਿਆ ਨ ਲੜ ਬੁਡੇ ਦੇ ਲਾਈ ਖੁਆਰ ਹੋਈ । ਮੰਦੀ ਨਜ਼ਰ ਕਰ ਵੇਖਿਆ ਪੂਰਨ ਨੂ ਮੈ ਭੋਗਣ ਵਾਸਤੇ ਵਿਸ਼ਾ ਵਿਕਾਰ ਹੋਈ । ਪੂਰੀ ਆਸ ਨਾ ਹੋਈ ਜਹਾਨ ਅੰਦਰ ਹੋਇਆ ਮੂਹ ਕਾਲਾ ਸ਼ਰਮਸਾਰ ਹੋਈ । ਦੇਸ਼ਾਂ ਕੀ ਜਵਾਬ ਉਸ ਰਬ ਅਗੇ ਨੇਕੀ ਇਕ ਨਾ ਬਦੀ ਹਜ਼ਾਰ ਹੋਈ । ਰੁੜ ਗਈ ਮੈਂ ਕਾਮ ਦੀ ਲੇਹਰ ਅੰਦਰ ਕਿਸ਼ਤੀ ਸਾਗਰੋਂ ਨਾ ਮੇਰੀ ਪਾਰ ਹੋਈ । ਹਥ ਪੈਰ ਹਾਹਾ ਪੂਰਨ ਕਟਨੇ ਨੂ ਮੇਰੀ ਚਮਦੀ ਜੀਹਬ ਤਲਵਾਰ ਹੋਈ । ਲਾਹੋਰ ਸਿੰਘ ਕਿਤੇ ਕਰਮ ਪੁਜ ਖੋਟੇ ਮੇਰੀ ਜਿੰਦਗੀ ਜਗ ਮੁਰਦਰ ਹੋਈ ।

ਪੂਰਨ ਭਗਤ ਨੂ ਲੈ ਉਜਾੜ ਪੋੰਚੇ ਤੇ ਖੁਹ ਤੇ ਚਾਹੜ ਤਲਵਾਰ ਉਲਾਰ ਬੋਲੇ । ਵੇਲਾ ਆਗਿਆ ਪੂਰਨਾ ਆਖਰੀਏ ਗੁਸੇ ਨਾਲ ਜਲਾਦ ਕਹਾਰ ਬੋਲੇ । ਹੁਕਮ ਰਬ ਰਾਜਨ ਦਾ ਥੁਰੋੰ ਆਇਆ ਸਾਡੇ ਵਸ ਨਾ ਸੋਚ ਵਚਾਰ ਬੋਲੇ । ਪੂਰਨ ਕਿਹਾ ਜਲਾਦਾਂ ਨੂ ਕਰੋ ਛੇਤੀ ਝਟ ਤਲਵਾਰ ਬੋਲੇ । ਕਰ ਅਸ਼ਨਾਨ ਧਿਆਨ ਮਹਾਰਾਜ ਵਲੇ ਮੁਖੋ ਰਾਮ ਦਾ ਨਾਮ ਉਚਾਰ ਬੋਲੇ । ਲਾਹੋਰੀ ਲੇਖ ਜਲਾਦਾਂ ਹਥ ਪੈਰ ਕਟੇ ਖੂਹ ਵਿਚ ਸੁਟਿਆ ਸਤ ਕਰਤਾਰ ਬੋਲੇ ।

_