ਪੰਨਾ:ਪੂਰਨ ਭਗਤ ਲਾਹੌਰੀ.pdf/32

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੧)

ਆਵੇ ਨਜ਼ਰ ਜੋ ਚੀਜ਼ ਫ਼ਨਾਹ ਦਿਸੇ ਸਦਾ ਬਾਗ ਬਾਹਰ ਕੋ ਰੁਖਨਾਈੰ । ਲਾਹੋਰੀ ਰਾਮ ਦੇ ਨਾਮ ਸਿਉ ਪਰੀਤ ਮੈਨੂ ਕੋਈ ਸਾਹਜ ਦੁਨਿਆਵੀ ਦੀ ਭੁਖਨਾਈੰ ॥ ੭੦॥

(ਪੂਰਨ ਨੇ ਲੂਣਾ ਨੂੰੰ ਜਵਾਬ ਭੇਜਣਾ)

ਜਿਵੇਂ ਲਿਖਿਆ ਭੋਗਨਾ ਪਿਆ ਮੈਨੂੰੰ ਲੂਣਾ ਰਖਣੇ ਵਾਲੀ ਹੈ ਕੋਣ ਆਖੀ । ਮਰਨ ਵਾਲੜਾਾ ਕੋਨ ਹੈ ਜਗ ਉਤੇ ਬਾਕੀ ਜਿਨਾ ਦੀ ਰਿਜ਼ਕ ਦੀ ਭੋਣ ਆਖੀ । ਭੁਲ ਜਾਏਗੀ ਓਸਦਿਨ ਸਬ ਮਸਤੀ ਜਦੋਂ ਕਾਲ ਮਰੋੜ ਸੀ ਧੋਣ ਆਖੀ । ਕੂੜੇ ਹੁਕਮ ਤੇ ਹੁਸਨ ਦੇ ਨਾਜ਼ ਉਤੇ ਕਾਹਨੂੰੰ ਭੁਲ ਬੇਠੀ ਆਵਾ ਗੌੌਣ ਆਖੀ । ਮੰਦਾ ਹਾਲ ਹੋਸੀ ਅਖੀਂ ਮਾਪਿਆ ਦਾ ਪੁਤਰ ਨਾਲ ਜੋ ਜ਼ੁਲਮ ਕਮੋਨ ਆਖੀ । ਕਾਲੇ ਮੂੰਹ ਸਜਾਈਆਂ ਪੋਣ ਝੂਠੇ ਦਰ ਰਬਦੇ ਸ਼ਰਮ ਉਠੋਣ ਆਖੀ । ਚੋਰ ਰੰਗ ਮਹਲ ਵਿਚ ਕਰਨ ਮੋਜਾਂ ਬਹਦੇ ਸਾਧ ਫੜ ਕਤਲ ਨੂੰੰ ਜੋਨ ਆਖੀ । ਨਾਮ ਉਨਾਂ ਦੇ ਮਿਟਣ ਜਹਾਨ ਉਮੀਦ ਨਾ ਮੂਲ ਕੋਈ ਗਏ ਵਿਛੜੇ ਮੋਏ ਨਾ ਔਣ ਆਖੀ । ਚਿਤ ਜਿਨਾਂ ਦੇ ਦਇਆ ਨਾ ਧਰਮ ਰਤੀ ਮੁੜ ਮੁੜ ਵਿਚ ਚੁਰਾਸੀਆਂ ਭੋਨ ਆਖੀ । ਜੇਹੜੇ ਕਰਨ ਅਨਹੁੰਦੀਆ ਨਾਲ ਜੋਰੀ ਅੰਤ ਬੇਹਣਗੇ ਓਹ ਪਛੋਤੋਣ ਆਖੀ । ਰਾਜੋਂ ਨਰਕ ਲਾਹੋਰੀਆ ਲੋਕ ਆਖਨ ਜੇਹੜੇ ਸੋਚਨਾਂ ਨਿਆ ਮ੍ਕੋਣ ਆਖੀ ।

ਜੋ ਜੋ ਆਖਿਆ ਪੂਰਨ ਨੇ ਸੁਣੀ ਰਾਣੀ ਧਰਮੀ ਰਬ ਤੇ ਰਖੀਆਂ ਡੋਰੀਆਂ ਨੀ । ਤੇਰੀ ਕੂੜ ਦੀ ਹਿਰਸ ਨਾ ਅਰਜ਼ ਮਨੀ ਗਲਾਂ ਸਚ ਸੁਣਾਈਆਂ ਕੋਰੀਆਂ ਨੀ । ਲੇਖਾ ਲੈਏਗਾ ਰਬ ਦਰਗਾਹ ਤੈੈਥੋਂ ਜੋ ਜੋ ਸਖਤੀਆਂ ਕੀਤੀਆਂ ਜੋਰੀਆਂ ਨੀ । ਲਖਐਬ ਛਪੈ-