ਪੰਨਾ:ਪੂਰਨ ਭਗਤ ਲਾਹੌਰੀ.pdf/31

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੬)

ਮੰੰਨ ਪੂਰਨਾ ਕਹੇ ਲੂਣਾ ਤੇਰੀ ਜਾਂਦੜੀੀ ਜਿੰਦ ਬਚਾਉਨੀਏਂ ।

( ਨਫਰ ਦਾ ਮਿਲਨਾ )

ਨਫ਼ਰ ਦੋੜ ਮਿਲਿਆ ਪੂਰਨ ਜਾਵਂਦੇ ਨੂ ਕਰਕੇ ਜੁਦਾ ਏਹ ਗਲ ਸੁਣਾਈਏ ਜੀ । ਕੇਹਨਾ ਮਨ ਲਏਂ ਲੂਣਾ ਦਾ ਪੂਰਨਾ ਜੇ ਦੁਖ ਜਾਣ ਕਟੇ ਸੁਖ ਪਾਈਏ ਜੀ । ਸਾਰੀ ਉਮਰ ਜਹਾਨ ਦੀ ਮੋਜ ਮਾਨ ਬੈੈਠ ਤਖਤ ਤੇ ਹੁਕਮ ਚਲਾਈਏ ਜੀ । ਦਿਲੋਂ ਵੈਰ ਨਹੀਂ ਪੂਰਨਾ ਨਾਲ ਤੇਰੇ ਥੋਹੜੀ ਗਲ ਨਾ ਐਡ ਵਧਾਈਏ ਜੀ । ਕੀਤੀ ਕਿਓਂ ਸ਼ਕੈੈਤ ਮਹਾਰਾਜ ਅਗੇ ਬਾਰ ਬਾਰ ਲੂਣਾਂ ਪਛੁਤਾਈਏ ਜੀ । ਪੂਰਨ ਪੂਰਨ ਹੈ ਨਾਮ ਜੁਬਾਨ ਉਤੇ ਤੇਰੀ ਸ਼ਕਲ ਨੈੈਣਾ ਵਿਚ ਭਾਈਏ ਜੀ । ਝੋਲੀ ਆਸ ਕਰ ਹੁਸਨ ਦੀ ਖੈੈਰ ਲੋੜੇ ਪੂਰਨ ਸਖੀ ਪਿਆਰੇ ਖੈੈਰ ਪਾਈਏ ਜੀ । ਨਾਉ ਬਾਰੀਆਂ ਸ਼ੀਸ਼ ਮਹੱੱਲ ਸੁੰਦਰ ਸਿਖਰ ਰਤੜਾ ਪਲੰਗ ਡਾਹਾਈਏ ਜੀ । ਲੂਣਾ ਪਦਮਨੀ ਨਾਰਦੀ ਆ ਛੇਜੇ ਮੇਰੇ ਹਾਣੀਆ ਮਨ ਪਰਚਾਈਏ ਜੀ । ਤੈੈਨੂੰੰ ਜਾਨ ਦੀ ਲੋੜ ਜੇ ਪੂਰਨਾ ਹੈ ਧਰਮ ਭਰਮ ਨੂ ਮਨੋ ਹਟਾਈਏ ਜੀ ।ਤੇਰਾ ਮਾਰਨਾ ਛਡਣਾ ਵਸ ਲੂਣਾ ਜੇ ਤੂੰੰ ਕਹੇਂ ਤੇ ਹੁਣੇ ਛੁੁਡਾਈਏ ਜੀ । ਲਾਹੋਰੀ ਅਰਜ਼ ਜੇ ਕਰੇਂ ਕਬੂਲ ਮੇਰੀ ਗਲ ਰਾਜੇ ਨੂੰੰ ਹੋਰ ਸਮਝਾਈਏ ਨੀ ।

( ਬਚਨ ਪੂਰਨ )

ਹਾਰ ਜਾਵਾਂ ਜੇ ਆਪਣੇ ਧਰਮ ਉਤੋਂ ਮਾਤਾ ਇਛਰਾਂ ਜੰਮਿਆਂ ਕੁਖਨਾਈ । ਆਇਆ ਜਿਦਰੋੰ ਪਰਤ ਕੇ ਜਾਹ ਉਹਦਰ ਮਾਤਰ ਲੂਣਾਂ ਦਾ ਵੇਖਣਾਂ ਮੁਖਨਾਈੰ । ਰਹੇ ਧਰਮ ਜਹਾਨ ਦੇ ਵਿਚ ਸਾਬਤ ਜਾਨ ਜਾਵਣੇ ਦਾ ਕੋਈ ਦੁਖਨਾਂਈੰ । ਦੁਨੀਆ ਦੁਖਾਂ ਦੀ ਖਾਨ ਹੈ ਨਜ਼ਰ ਆਈ ਹਰ ਕੇ ਨਾਮ ਬਿਨ ਕਿਸੇ ਨੂੰੰ ਸੁਖਨਾਈੰ ।