ਪੰਨਾ:ਪੂਰਨ ਭਗਤ ਲਾਹੌਰੀ.pdf/30

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੮)

ਬਦਲੀ ਲੂਣਾਂ ਦੀ ਨੀਤ ਮੈ ਸਾਬਤੀ ਦਾ ਰੇਹਸੀ ਏਸ ਜਹਾਨ ਤਾਂ ਨਾਮ ਮੇਰਾ । ਵਿਗੜੇ ਕਾਜ ਹੋ ਜਾਣਗੇ ਰਾਸ ਮੇਰੇ ਕਰਸੀ ਮੇਹਰ ਦੀ ਨਜ਼ਰ ਜੇ ਰਾਮ ਮੇਰਾ । ਲਾਹੋਰੀ ਜਗ ਦੇ ਨਾਲ ਨਾਂ ਸਾਂਝ ਕੋਈ ਨਾਮ ਰਬ ਦੇ ਨਾਲ ਹੈ ਕਾਮ ਮੇਰਾ । ( ਮਾਤਾ ਦਾ ਵਿਛੋੜਾ ) ਗ੍ਸਾਂ ਪੈਦਿਆਂ ਪੂਰਨ ਦੀ ਦੇਖ ਹਾਲਤ ਰੋਂਦੀ ਇਛਰਾਂ ਹੋਈ ਕਮਜ਼ੋਰ ਚਲੀ । ਵਗੀ ਵਾ ਵਛੋੜੇ ਦੀ ਜਈ ਸੁਨੀ ਟੁਟੀ ਜਿਵੇਂ ਪਤੰਗ ਦੀ ਡੋਰ ਚਲੀ । ਚਾਰਾ ਕੋਈ ਨਾਂ ਚਲਿਆ ਹੁਕਮ ਅਗੇ ਚਿਕਨ ਮਾਰ ਮਚਾਉਦੀ ਸ਼ੋਰ ਚਲੀ । ਲਾਹੋਰੀ ਲਿਖਿਆ ਧੁਰੋਂ ਨਸੀਬ ਏਹੋ ਅਗੇ ਜ਼ਾਲਮਾਂ ਦੇ ਪੁਤ ਟੋਰ ਚਲੀ ।

( ਵਾਕ ਕਵੀ )

ਵਾਹ ਵਾਹ ਮਾਲਕ ਕੁਦਰਤ ਰਬ ਦੀਏ ਧਰਤੀ ਪਾਣੀ ਦੇ ਉਤੇ ਟਿਕਾਈ ਠੇਹਰੀ । ਸੂਰਜ ਚੰਦ ਅਸਮਾਨ ਦੀ ਆਸਰੇ ਬਿਨ ਛਤ ਤਾਰਿਆਂ ਜੜੀ ਠੇਹਰਾਈ ਠੇਹਰੀ । ਲਖਾਂ ਬਾਗ ਰੁਤਾਂ ਵਖੋ ਵਖ ਮੇਵੇ ਹੁਕਮ ਨਾਲ ਖਟਾਈ ਮਿਠਾਈ ਤੇਹ੍ਹਰ । ਦੁਨੀਆ ਸਜੀ ਸਰਾਂ ਖੁਦਾ ਦੀ ਏਹ ਰਾਤ ਉਮਰ ਕਟਣ ਆ ਲੁਕਾਈ ਠੇਹਰੀ । ਸਾਥੀ ਕੋਈ ਬੀ ਕਿਸੇ ਦਾ ਨਹੀਂ ਏਥੇ ਪੇਹਲੇ ਰੋਜ਼ ਦੀ ਲਿਖੀ ਜੁਦਾਈ ਠੇਹਰੀ । ਮਿਲਿਆ ਅਜਲ ਝੁੜੇੇਟੀ ਨੂੰੰ ਹੁਕਮ ਝਾੜੂੂ ਲਾਹੋਰੀ ਜਗ ਦੀ ਕਰਨ ਸਫਾਈ ਠੇਹਰੀ ।

( ਲੂਣਾ ਦਾ ਨਫਰ )

ਲੂਣਾ ਭੇਜਿਆ ਨਫਰ ਨੂੰੰ ਝਬ ਜਾਈੰ ਗਲ ਪੂਰਨ ਦੇ ਕੰੰਨ ਸੁਣਾਉਨੀਏਂ । ਕੇਹਨਾ ਲੂਣਾ ਦਾ ਮੰੰਨ ਲੈ ਪੂਰਨਾ ਤੂੰੰ ਐਵੇਂ ਕਾਸ ਨੂੰੰ ਜਾਨ ਗੁਆਉਨੀਏ । ਅਜੇ ਹਈ ਵੇਲਾ ਕੁਝ ਵਿਗੜਿਆ ਨਹੀਂ ਬੀਤੀ ਘੜੀੀ ਏਹ ਹਥ ਨਾ ਆਉਨੀਏਂ । ਲਾਹੋਰੀ ਅਰਜ਼