ਪੰਨਾ:ਪੂਰਨ ਭਗਤ ਲਾਹੌਰੀ.pdf/29

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਭਾਉਦਾਏ ਆਪੋ ਆਪਣੀ ਪੈ ਰਹੀ ਸਾਰਿਆਂ ਨੂੰੰ ਕੋਣ ਕਿਸੇ ਦਾ ਹਾਲ ਪੁਛਾਉਦਾਏ ਆਈਆਂ ਚਿਠੀਆਂ ਜਿਨਾਂ ਨੂੰੰ ਰਬ ਵਲੋਂ ਕੋਣ ਉਨਾਂ ਦੀ ਥਾਂ ਤੇ ਜਾਉਦਾਏ ਆਪੋ ਆਪਣੇ ਸੁਖ ਦੇ ਮੀਤ ਸਭੇ ਏਥੇ ਕਿਸੇ ਨੂੰੰ ਕੋਨ ਬੁਲਾਉਦਾਏ ਮਾਂ ਪੁਤ ਦਾ ਸਾਕ ਕੀ ਜਗ ਉਤੇ ਤੈੈਨੂੰੰ ਕੂੜ ਦਾ ਮੋਹ ਸਤਾਉਦਾਏ ਆਇਆ ਜੋ ਜਹਾਨ ਤੋਂ ਚਲ ਜਾਣਾ ਤੇਰਾ ਕਾਸਨੂੰੰ ਚਿਤ ਘਬਰਾਉਦਾਏ ਆਉਣਾ ਜਾਵਣਾ ਰਬ ਦੇ ਹੁਕਮ ਅੰਦਰ ਲਿਖਿਆ ਗੁਰੂ ਗ੍ਰੰਥ ਫਰਮਾਉਦਾਏ ਕੋਈ ਤਖਤ ਤੇ ਬੇਠਕੇ ਹੁਕਮ ਕਰਦਾ ਬਹਦਾ ਕੋਈ ਉਜਾੜ ਨੂੰੰ ਜਾਉਦਾਏ ਹੁਕਮ ਰਬ ਦੇ ਵਿਚ ਹੈ ਖੇਡ ਸਾਰੀ ਕਿਤੇ ਮਾਰਦਾ ਕਿਤੇ ਜੁਆਉਦਾਏ ਲਾਹੋਰੀ ਰਬ ਤੋਂ ਭੂਲਿਆ ਜਗ ਬੰਦਾ ਐਵੇਂ ਜਨਮ ਮਾਨੁਖ ਗੁਆਉਦਾਏ ॥ ੬੩ ॥

( ਮਾਤਾ ਜੀ ਦਾ ਆਖਰੀ ਮੋਲ )

ਮਾਤਾ ਇਛਰਾਂ ਪੂਰਨ ਨੂੰੰ ਗਲੇ ਲਾਕੇ ਜ਼ੋਰੋ ਜ਼ੋਰੋ ਖਲੋਕੇ ਰੋਣ ਲਗੀ ਨੇਣੀ ਨੀਰ ਨਸਾਰ ਤੇ ਜ਼ਿਕਰ ਖੂਹਾ ਗੇੜ ਹਿਰਸ ਜਹਾਨ ਦੀ ਧੋਣ ਲਗੀ ਹਾਹਾ ਸੋਕਣੇ ਮਾਰ ਲਏ ਮਾਂ ਪੁਤਰ ਹਥ ਮਾਰ ਸਿਰ ਤੇ ਵਾਲ ਖੋਹਣ ਲਗੀ ਲਾਹੋਰੀ ਦੇਖ ਜਲਾਦਾਂ ਨੇ ਪਰੇ ਕੀਤਾ ਮਾਂ ਪੁਤ ਕੋਲੋਂ ਜੁਦਾ ਹੋਣ ਲਗੀ

     ਪੂਰਨ ਕਿਹਾ ਮਾਤਾ ਮਥਾ ਟੇਕਦਾ ਹਾਂ ਭਾਇਆ ਹਿੰਦੁਆਂ ਨੂ ਰਾਮ ਰਾਮ ਮੇਰਾ ਆਜਜ਼ ਦੇਸ਼ ਦੁਰਾਦੜੇੇ ਜਾਵੰੰਣਾਏ ਨਿਮਸਕਾਰ ਸਰਬਤ ਸਲਾਮ ਮੇਰਾ ਤੋਹਮਤ ਕੂੜ ਦੀ ਲਾਕੇ ਜਗ ਕੀਤਾ ਮਾਤਰ ਮਾਂ ਨੇ ਨਾਮ ਬਦਨਾਮ ਮੇਰਾ ਪਿਛੇ ਧਰਮ ਦੇ ਸੀਸ ਜ਼ਰੂਰ ਦੇਣਾ ਯਾਰਾਂ ਬੇਲੀਆਂ ਏਹ ਪੇਗਾਮ ਮੇਰਾ ਜਗੋਂ ਕੂਚ ਹੈ ਅਜ ਹੁਣ ਆਖਰੀ ਦਾ ਹੋਸੀ ਖੂਹ ਤੇ ਜਾ ਮੁਕਾਮ ਮੇਰਾ