ਪੰਨਾ:ਪੂਰਨ ਭਗਤ ਲਾਹੌਰੀ.pdf/27

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੪)


ਮਲੇ। ਭਾਗਾਂ ਨਾਲ ਆਰਾਮ ਹੈ ਜਗ ਉਤੋਂ ਛਡ ਰਾਜਧਾਨੀ ਹੋ ਹੈਰਾਨ ਚਲੇ। ਰਾਣੀ ਲੂਣਾਂ ਦੇ ਚਿਤ ਦੇ ਹੋਏ ਚੰਦੇ ਮਾਤਾ ਇਛਰਾਂ ਖਾਕ ਰੁਲਾਨ ਚਲੇ। ਏਥੇ ਕਰਮ ਨਾਂ ਕੀਤਾ ਏ ਕੋਈ ਖੋਟਾ ਪੂੂਰਬ ਲਿਖਿਆ ਲੇਖ ਭੁਗਤਾਨ ਚਲੇ । ਦਰਸ਼ਨ ਮਾਂ ਮਤਰੇਈ ਦਾ ਜਿਹਾ ਕੀਤਾ ਖੂੂਏ ਮੌਤ ਦੇ ਹੋਣ ਮੈਮਾਨ ਚੁਲੇ। ਲਾਹੌਰੀ ਦੇਖ ਸੁਣ ਪੂਰਨ ਨਾਂ ਜਰਾ ਡੋਲੋ ਹਿਰਦੇ ਰਾਮ ਦਾ ਰਖ ਧਿਆਨ ਚਲੋ ॥੫੬॥

( ਮਾਤਾ ਇਛਰਾਂ ਦਾ ਵਾਵੇਲਾ )

ਸੁਣਿਆਂ ਇਛਰਾਂ ਦੌੜਦੀ ਮਿਲੀ ਰੋਂਦੀ ਕੈਂਹਦੀ ਬਚਿਆ ਨਾਲ ਲੈ ਜਾਵਣਾ ਵੇ । ਤੇਰੇ ਬਿਨਾਂ ਹੈ ਪਿਆ ਅੰਧੇਰ ਅਖੀਂਂ ਰੋਂਦੀ ਮਾਂ ਨੂੰ ਗਲੇ ਲਗਾਵਣਾ ਵੇ। ਮਾਂ ਪੁਤ ਦਾ ਜਗ ਤੇ ਸਾਕ ਵਡਾ ਦੁਖ ਪੁਛਨਾ ਦਰਦ ਵੰਡਾਵਣਾ ਵੇ । ਮੇਰੀ ਸੁਣੋ ਪੁਕਾਰ ਵੇ ਲੈਹਰਵਾਨੋ ਪੈਹਲਾਂ ਮੁਝ ਨੂੰ ਮਾਰ ਮੁਕਾਵਣਾ ਵੇ। ਪੈਹਲਾਂ ਮਾਰਕੇ ਮੈਂ ਨਿਮਾਨੜੀ ਨੂੰ ਪਿੱਛੋਂ ਪੁਤ ਤੇ ਵਾਰ ਚਲਾਵਣਾ ਵੇ । ਸੁਵੀਂ ਰਾਜਧਾਨੀ ਹੋਈ ਜਗ ਵਿਚੋਂ ਪੁਤਰ ਚਲਿਓਂ ਹੋ ਪਰਾਹੁਣਾ ਵੇ । ਬੜੇ ਪਤ ਨਾ ਟੈਹਣੀਆਂ ਫੇਰ ਮੇਲਾ ਪਾਣੀ ਗਿਆ ਨਿਵਾਣ ਨਾਂ ਆਵਣਾ ਵੇ । ਕੇਹੜੀ ਥਾਂ ਤੇ ਪੈਹਲੜੀ ਰੋਗ ਮੰਜ਼ਲ ਕੇਹੜਾ ਖੂਹ ਕਿਥੇ ਜਾਕੇ ਨਾਵਣਾ ਵੇ। ਮੰਦਾ ਦਾਗ ਕਲੇਜੜੇ ਪੁਤ ਲਾਇਆ ਮਰਨ ਤੀਕ ਨਾਂ ਧੋਤਿਆਂ ਜਾਵਣਾ ਵੇ। ਲਾਹੌਰੀ ਹੋਂਦੜੀ ਰਹਾਂਗੀ ਉਮਰ ਸਾਰੀ ਤੈਂ ਬਿਨ ਕਿਸੇ ਨਾਂ ਹਾਲ ਪੁਛਾਵਣਾ ਹੈ ॥੬੦॥

( ਬਾਂਕ ਕਵੀ )

ਫਿਰਦੇ ਕਈ ਚੰਗੇ ਚੰਗੇ ਕਦੀ ਮੰਦੇ ਇਕੋ ਜਹੇ ਨਹੀਂ