ਪੰਨਾ:ਪੂਰਨ ਭਗਤ ਲਾਹੌਰੀ.pdf/26

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨8)

ਬਾਰ ਰਾਜਾ। ਔਖਾ ਹੋਵੇਂਗਾ ਮਨਜ਼ਲਾਂਲੰੰਮੀਆਂਨੇ ਸਿਰ ਤੇ ਪਾਪ ਦੇ ਚਾਏ ਨੀ ਭਾਰ ਰਾਜਾ । ਆਖੇ ਲੂਣਾਂ ਦੇ ਜ਼ੁਲਮ ਏਹ ਕਰਨ ਲਗੋਂ ਥੋੜੀ ਗਲ ਦਾ ਐਡ ਵਸਤਾਰ ਰਾਜਾ । ਗਾਫੁਲ ਹੋਕੇ ਰਬ ਵਸਾਰ ਬੈਠੋਂ ਖੋਹਲ ਆਖੀਆ ਸੋਚ ਵਿਚਾਰ ਰਾਜਾ । ਧੁਪ ਛਾਂ ਦੇ ਵਾਂਗ ਹੈ ਜਗ ਓਤੇ ਜੇਹੜੇ ਹੁਕਮ ਦਾ ਕਰੇਂ ਹੰਕਾਰ ਰਾਜਾ । ਸਚ ਝੂਠ ਪੈਛਾਨ ਕੇ ਨਿਆਂ ਕਰਨਾ ਭਜਲੈ ਰਾਮ ਤੇ ਜੰਨਮ ਸੁਧਾਰ ਰਾਜਾ । ਭਾਵੇਂ ਜੀਵੀਏ ਜਗ ਤੇ ਸੇ ਬਰਸਾਂ ਇਕ ਦਿਨ ਛਡਣਾ ਏਹ ਸੰਨਸਾਰ ਰਾਜਾ । ਲਾਹੋਰੀ ਸੋਚ ਮਨ ਭਾਓਦੀਆਂ ਕਰਨ ਜੇਹੜੇ ਨਰਕੀ ਜਾਣਗੇ ਖਾਣਗੇ ਮਾਰ ਰਾਜਾ ।

ਗੁਸੇ ਨਾਲ ਜਲਾਂਦਾ ਨੂ ਕੇਹਾ ਰਾਜੇ ਪੂਰਨ ਬਨ ਓਤੇ ਜਾੜ ਲੈ ਜਾਵਣਾ ਓਏ । ਰਸਤੇ ਵਿਚ ਜੇ ਇਛਰਾਂ ਮਿਲੇ ਇਸ ਨੂ ਝਿੜਕ ਸੁਟਣਾ ਪਰੇ ਹਟਾਵਣਾ ਓਏ । ਪਾਵੇ ਵਾਸਤੇ ਰਬ ਦੇ ਹਥ ਜੋੜੇ ਏਹਦੇ ਹਾਲ ਤੇ ਤਰਸ ਨਾਂ ਖਾਵਣਾ ਓਏ । ਦੋਂਵੇ ਹਥ ਇਸਦੇ ਪੈਰ ਵਡਾਕੇ ਤੇ ਖੂਏ ਵਿਚ ਏਹਨੂ ਸਟ ਆਵਣਾ ਓਏ । ਹਥ ਪੈਰ ਇਸਦੇ ਥਾਲ ਵਿਚ ਪਾਕੇ ਰਾਣੀ ਲੂਣਾਂ ਦੇ ਮੈਹਲ ਪੁਚਾਵਣਾ ਓਏ । ਲਾਹੋਰੀ ਦੇਰ ਨਾਂ ਲਾਵਨੀ ਝਬ ਜਾਓ ਮੇਰਾ ਆਖਰੀ ਹੁਕਮ ਬ੍ਜਾਵ੍ਨਾ ਓਏ ।

ਸੁਣਿਆਂ ਹੁਕਮ ਜਲਾਦਾਂ ਨੇ ਓਸੇ ਵੇਲੇ ਪੂਰਨ ਪਕੜਿਆ ਹੋ ਰਵਾਨ ਚਲੇ । ਡੋੰਦੀ ਪਿਟੀ ਕਰ ਲੋਕ ਹੜਤਾਲ ਦੋਵੇ ਪੂਰਨ ਧਰਮ ਤੋਂ ਹੋਣ ਕੁਰਬਾਨ ਚਲੇ । ਖੂਨੀ ਨੇਨ ਜਲਾਦਾਂ ਦੇ ਹਥ ਤੇਗਾਂ ਪੂਰਨ ਇਕ ਤੇ ਸੇ ਜੁਆਨ ਚਲੇ । ਪਾਇਆ ਸੁਖ ਨਾਂ ਜਗ ਤੇ ਕੋਈ ਪੂਰਨ ਦੁਖਾਂ ਵਾਲੜੇ ਦੁਖ ਓਠਾਨ ਚਲੇ । ਦਾਹੜੇ