ਪੰਨਾ:ਪੂਰਨ ਭਗਤ ਲਾਹੌਰੀ.pdf/24

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(3੧)

ਨਾਲ ਪੁਛਾ ਰਾਜਾ। ਲਾਹੌਰੀ ਸੋਚ ਖੁਆਰੀਆਂ ਜਗ ਲੂਣਾਨਾਰ ਨੂੰ ਮਾਰ ਮੁਕਾ ਰਾਜਾ ॥ ੫੦ ॥

(ਰਾਜੇਦਾ ਗੂਸਾ)

ਰਾਜੇ ਆਖਿਆ ਰਾਣੀਏ ਦੂਰ ਹੋਜਾਹ ਏਹਦੇ ਨਾਲ ਤੇਰਾ ਸਿਰ ਵਡ ਦੇਵਾਂ। ਐਸਾ ਪੁਤ ਤੂੰ ਜਮਿਆਂ ਮੈਹਲ ਮੇਰੇ ਏਹਨੂੰ ਮਾਰ ਤੈਨੂੰ ਘਰੋਂ ਕਡ ਦੇਵਾਂ।ਰਾਜਾ ਕਹੇਗਾਕੌਣਸਲਵਾਂਨ ਮੈਨੂੰੰ ਏਨੂੰ ਬਿਨਾ ਸਜ਼ਾ ਜੇ ਛਡ ਦੇਵਾਂ।ਲਾਹੋਰੀ ਵੇਖਸੀ ਪੂਰਨ ਦਾ ਹਾਲ ਦੁਨੀਆਂ ਕੁਤੇ ਖਾਣ ਜ਼ਮੀਨ ਵਿਚ ਗਡ ਦੇਵਾਂ ॥ ੫੧॥

( ਰਾਣੀ ਇਛਰਾਂ ਦੀ ਅਰਜ )

ਕੈਂਹਦੀ ਇਛਰਾਂ ਵਾਸਤਾ ਪਾਏ ਕੇ ਜੀ ਮੈਰੀ ਅਰਜ਼ ਸੁਣ ਨਾਲ ਧਿਆਨ ਰਾਜਾ। ਵੇਲਾ ਹਥਨਈ ਆਵਣਾਂ ਬੀਤੀਆਏ ਝੂਠਸਚ ਦੀ ਕਰੀ ਪੈਛਾਨ ਰਾਜਾ। ਲੂਣਾ ਪੂਰਨ ਦੀ ਸ਼ਕਲ ਨੂੰੰ ਦੇਖ ਭਰਮੀ ਧਰਮ ਛਡ ਹੋਈ ਬੇਈਮਾਨ ਰਾਜਾ। ਆਖੇ ਲੂਣਾ ਦੇ ਪੁਤ ਨੂੰ ਮਾਰ ਨਾਏ ਪਿਛੋਂ ਬੈਹੇਂਗਾ ਤੂੰ ਪਛੋਤਾਨ ਰਾਜਾ। ਲੂਣਾ ਕਾਮ ਦੇ ਜੋਸ਼ ਦੀ ਚੜੀ ਮਸਤੀ ਪੂਰਨ ਦੋਸ਼ ਨ ਸੋਚ ਭਰਧਾਨ ਰਾਜਾ । ਰਨਾਂ ਮਿ ਲਨ ਹਜ਼ਾਰ ਪਰਵਾਹ ਨਾਈ ਪੁਤਰ ਮਿਲੇ ਨਾ ਜਗ ਨਸ਼ਾਨ ਰਾਜਾ। ਪੁਤਰ ਮਾਰ ਸੁਵੀ ਹੋਸੀ ਰਾਜਧਾਨੀ ਬਾਪ ਕੌਣ ਬੁਲਾਵਸੀ ਆਨ ਰਾਜਾ।ਪੁਤਰ ਲਖੀ ਕਰੋੜੀ ਨਾਂ ਹਥ ਆਵਣ ਬਿਨ ਪੁਤਰੋਂ ਰਾਜ ਵੇਰਾਂਨ ਰਾਜਾ। ਪੁੜਰ ਬਾਝ ਦੁਨੀਆਂ ਕਾਲੀ ਰਾਤ ਦਿਜੇ ਪੁਤਰ ਚੰਦ ਰੌਸ਼ਨ ਆਸਮਾਨ ਰਾਜਾ। ਲਾਹੋਰੀ ਸੋਚ ਵਚਾਰ ਕੇਗਲ ਕਰਨੀ ਪੁਤਰ ਮਾਰ ਹੋਸੇ ਪਰੇਸ਼ਾਨ ਰਾਜਾ ॥ ੫੨ ॥

(ਬਚਨ ਪੂਰਨ)

ਪੂਰਨ ਆਖਿਆ ਲੈਣਾ ਹੈ ਭਾਗ ਆਪਣਾ ਮੈਨੂੰ ਮਾਰ ਤੇਰੇ ਨਈ ਵਸ ਰਾਜਾ। ਝੂਠ ਸਚਨੂੰ ਕੀ ਪੇਛਾਨਿਆਂਏ ਫੰਦੇ ਗਿਓਂ ਤੂੰ ਨਾਰ