ਪੰਨਾ:ਪੂਰਨ ਭਗਤ ਲਾਹੌਰੀ.pdf/22

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੁਸਾ ਚੜਾਂਦਾ ਰਿਹਾ। ਕਾਹਨੂੰੰ ਮਿਲਨ ਮੈਹਲੀੰ ਪੂਰਨ ਘਲਿਆ ਏ ਘੜੀ ਘੜੀ ਰਾਜਾ ਪਚੋਤਾਂਦਾ ਰਿਹਾ । ਇਕ ਪਲਕ ਨਾਂ ਰਾਜੇ ਨੂੰੰ ਨੀਂਦ ਆਈ ਰਿਹਾ ਜਾਗਦਾ ਪਾਸੇ ਪਰਤਾਂਦਾ ਰਿਹਾ । ਲਾਹੋਰੀ ਕਾਮਨੀ ਛੇਜ ਪਿਆਰੀ ਰਾਜੇ ਸਕੇ ਪੁਤ ਵਲੋਂ ਸੋਹ ਜਾਂਦਾ ਰਿਹਾ ॥ ੪੫ ॥

( ਵਾਕ ਕਵੀ )

ਵਡੇ ਵਡੇ ਕੀਤੇ ਵਸ ਨਾਰੀਆਂ ਨੇ ਮੁਢੋਂ ਆ ਔਰਤਾਂ ਦੀ ਡਾਢੀ ਜ਼ਾਤ ਹੈ ਜੀ । ਏਹਨਾਂ ਔਰਤਾਂ ਰਾਮ ਬਨਬਾਸ ਕੀਤਾ ਕੀਤੀ ਰਾਵਨ ਦੀ ਵਿਦਿਆ ਮਾਤ ਹੈ ਜੀ । ਵਿਛੜ ਜਾਏਗਾ ਪੂਰਨ ਹੁਣ ਇਛਰਾਂ ਤੋਂ ਲੂਣਾਂ ਚੰਬੜੀ ਮਗਰ ਅਫਾਤ ਹੈ ਜੀ । ਜੇ ਕੋਈ ਕਿਸੇ ਦੇ ਵਾਸਤੇ ਖੂਹ ਕਦੇ ਰਬ ਕਢਦਾ ਓਹਦੇ ਲਈ ਖਾਤ ਹੈ ਜੀ । ਜੇ ਸੈੈ ਤੀਰਥੀਂ ਨਾਏ ਨਹੀਂ ਪਾਪ ਜਾਣਾ ਲੂਣਾਂ ਕਰਨ ਲਗੀ ਵਡਾ ਘਾਤ ਹੈ ਜੀ । ਪੂਰਨ ਭਗਤ ਓਤੇ ਆਈ ਘੜੀ ਮੰਦੀ ਮੰਦੀ ਨਾਲ ਹੋਈ ਮੁਲਾਕਾਤ ਹੈ ਜੀ । ਰੋਂਦੇ ਰੈੈਹਣਗੇ ਜਗ ਤੇ ਪੁਤ ਬਾਝੋਂ ਕਿਸੇ ਪੁਛਣੀੀ ਆਣ ਨ ਬਾਤ ਹੈ ਜੀ । ਪੂਰਨ ਚੰਦ ਓਤੇ ਲੂਣਾਂ ਘਟਾ ਕਾਲੀ ਲਗੀ ਪੌੌਣ ਅੰਧੇਰੜੀ ਰਾਤ ਹੈ ਜੀ । ਰੋਂਦੀ ਇਛਰਾਂ ਦੀ ਬੀਤੀ ਰਾਤ ਸਾਰੀ ਨੈੈਣੀਂ ਬਦਲਾਂ ਲਾਈ ਬਰਸਾਤ ਹੈ ਜੀ । ਲਾਹੋਰੀ ਗਮਾ ਦੀ ਰਾਤ ਪਹਾੜ ਬੀਤੀ ਹੁਣ ਕੈਹਰ ਦੀ ਹੋਈ ਪਰਭਾਤ ਹੈ ਜੀ ॥ ੪੬ ॥

( ਬਚਨ ਰਾਜਾ )

ਹਥ ਪੈਰ ਵਢਾਵਾਂਗਾ ਪੂਰਨ ਦੇ ਮੈਂ ਰਾਜੇ ਰਾਣੀ ਦੇ ਨਾਲ ਇਕਰਾਰ ਕੀਤਾ । ਚੜਿਆ ਦਿਨ ਤੇ ਗੁਸੇ ਦੇ ਨਾਲ ਰਾਜੇ ਮੈਹਲੋਂ ਗਿਆ ਸਲਵਾਨ ਦਰਬਾਰ ਕੀਤਾ । ਗੁਸੋ ਨਾਲ ਵਜ਼ੀਰ ਨੂੰੰ ਆਖ-