ਪੰਨਾ:ਪੂਰਨ ਭਗਤ ਲਾਹੌਰੀ.pdf/21

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਜੇ ਖੁੁਛਿਆ ਹਾਲ ਤੇ ਕਹੇ ਰਾਣੀ ਤੇਰੇ ਪਿੰਡੇੇ ਦੀ ਕਸਮ ਸੁਗੰੰਦ ਰਾਜਾ। ਤੇਰਾ ਪੁਤ ਕੁਪਤੀਆਂਂ ਕਰੇ ਗਲਾਂਂ ਪੂਰਨ ਨਹੀ ਅਸੀਲ ਫਰਜੰੰਦ ਰਾਜਾ। ਪਾਟਾ ਸ਼ਾਲ ਵੇਖੋ ਲੈਹਗਾ ਲੀਰ ਲੀਰਾਂ ਤੋੜ ਗਿਆਏ ਚੋਲ ਦੇ ਬੰੰਦ ਰਾਜਾ। ਪੂਰਨ ਰਖਿਆ ਕੋਈ ਨਾ ਫਰਕ ਮੈਥੇ ਸਮਝ ਲੋ ਤੂਏੇਂਂ ਅਕਲ ਵੰਦ ਰਾਜਾ । ਆਇਆ ਮਾਂ ਨੂੰ ਕਰਨ ਪਸੰਦ ਮੈਹਲੀ ਹਛਾ ਚਾਇ ਆਏ ਪੂਰਨ ਚੰਦ ਰਾਜਾ। ਲਾਹੋਰੀ ਰਬ ਨੇ ਰਖ ਲਈ ਸ਼ਰਮ ਤੇਰੀ ਪੂਰਨ ਨੀਤ ਕਰ ਨਸਿਆ ਮੰਦ ਰਾਜਾ॥ ੪੨॥ ਰਾਜਾ ਗਲ ਸੁਣਕੇ ਰਤੋ ਰਤ ਆਖੇ ਪੂਰਨ ਘਤਿਆ ਕਿਹਾ ਅੰਧੇਰ ਰਾਣੀ। ਤੇਰੇ ਨਾਲ ਜੋ ਐਸੀਆ ਕਰੇ ਗਲਾਂ ਪੁੁਠੇ ਦਿਨਾਂ ਲਿਆ ਓਹਨੂੰ ਘੇਰ ਰਾਣੀ । ਭਲਕੇ ਦਿਆਂ ਫਾਹੇ ਜੈੈਹੇ ਪੁਤ ਦਾ ਯਾ ਕਟਾਂ ਸੀਸ ਤਲਵਾਰ ਉਲੇਰ ਰਾਣੀ । ਭਲਕੇ ਪੂਰਨ ਦਾ ਹੋਏਗਾ ਕੂਚ ਜਗੋਂ ਮੁੁਕ ਗਿਆ ਹੈ ਰਿਜ਼ਕ ਦਾ ਵੇਰ ਰਾਣੀ। ਜੀਉਂਦਾ ਰਿਹਾ ਨਾਂ ਆਏਗਾ ਮੈਹਲ ਗਿਰਦੇ ਪੈਹਰਾ ਲਾ ਦਿਆਂ ਚਾਰ ਚੁਫੇਰ ਰਾਣੀ ਲਾਹੋਰੀ ਇਛਰਾਂ ਪਾਸ ਰਹੇ ਰਾਤ ਪੂਰਨ ਪੁਛ ਲਵਾਂਗਾ ਕਲ ਸਵੇਰ ਰਾਣੀ ॥ ੪੩॥

ਪੂਰਨ ਜੀਉਂਂਦਾ ਰਿਹਾ ਜੇ ਜਗ ਉਤੇ ਮੌਹਰਾ ਖਾ ਰਾਜਾ ਮਰਜਾਂਗੀ ਮੈਂ । ਤੇਰੇ ਪੁਤ ਦੇ ਦੇਸ ਨਿਕਾਲੇੇ ਬਾਝੋਂ ਪੀਵਾਂ ਪਾਣੀ ਤੇ ਅੰਨ ਨਾਖਾਂਗੀ ਮੈਂ । ਜਿਨੀਂਂ ਪੈਰੀਂਂ ਟੁਰਕੇ ਮੇੇਰੇ ਮੈਹਲ ਅਇਆ ਓਹਦੇ ਹਥ ਤੇ ਪੈਰ ਵਢਾਂਗੀ ਮੈਂਂ । ਲਾਹੋਰੀ ਜਿਨੀ ਹਥੀਂ ਮੈਨੂੰ ਛੇੜਿਆਏ ਵਢੇ ਜਾਨ ਤੇ ਖੁਸ਼ੀ ਮਨਾਂਗੀ ਮੈਂ ॥੪੪॥


ਚੜ੍ਹ ਕ੍ਰੋਧ ਤੇ ਚਿਤ ਕਠੋਰ ਹੇਇਆ ਸਾਰੀ ਰਾਤ ਈ