ਪੰਨਾ:ਪੂਰਨ ਭਗਤ ਲਾਹੌਰੀ.pdf/20

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੮)

ਆ ਦੇ ਲਬ ਜਹਾਨ ਬੱੱਧਾ ਘਤੇ ਕਾਮ ਏਹ ਨਿਤ ਘਮਸਾਨ ਬੇਟਾ। ਏਥੇ ਕੂੜ ਦੀ ਪਲਕ ਖਲੀਰ ਨਾਹੀ ਰਹੇ ਸਚਦਾ ਸਦਾ ਨਸ਼ਾਨ ਬੇਟਾ। ਤੇਰੀ ਲੋਕ ਪਰਲੋਕ ਵਿਚ ਹੋਏ ਸੋੋਹਬਾ ਸਾਈਂਂ ਰਖਿਆ ਧਰਮ ਇਮਾਨ ਬੇਟਾ । ਕੋਣ ਓਸਦੀ ਲਾਜ ਵਿਗਾੜ ਸਕੇ ਰਖੇ ਲਜਿਆ ਜਿਹਦੀ ਭਗਵਾਨ ਬੇਟਾ। ਰਾਮ ਨਾਮ ਦੇ ਨਾਲ ਪ੍ਰੀਤ . ਕਰਲੈੈ ਫਾਨੀ ਜਾਨ ਜਹਾਨ ਮਕਾਨ ਬੇਟਾ । ਸਦਾ ਰੈੈਹਣਗੇ ਨਾਮ ਜਹਾਨ ਰੋਸ਼ਨ ਜੇਹੜੇੇ ਰਬਦਾ ਨਾਮ ਧਿਆਨ ਬੇਟਾ । ਲਾਹੋਰੀ ਲੋਕ ਪਹਲੋਕ ਮਹਾਰਾਜ ਰਾਖਾ ਤੇਰੀਆਂ ਮੁਸ਼ਕਲਾਂ ਕਰੇ ਐਸਾਂਨ ਬੇਟਾ ॥ ੪੦॥

ਓਹਦਰ ਲੂਣਾਂ ਨੂੰ ਕਾਮ ਦੀ ਚੜ੍ਹੀ ਨੇਰੀ ਧੁੰਦੂ ਕਾਰ ਵਿਚ ਰਾਜ ਦੇ ਛਾਨ ਲਗੀ। ਗੈੈਹਰੀ ਕਾਮ ਦੀ ਘਟਾ ਅੰਧੇਰ ਪਾਇਆ ਗੜਾ ਗ਼ਜ਼ਬ ਦਾ ਕੜਕ ਡਰਾਨ ਲਗੀ। ਪਾੜੇੇ ਕਪੜੇ ਹਾਰ ਸੰੰਗਾਰ ਤੋੋੜੇੇ ` ਕਾਲਾ ਮਾਤਮੀ ਭੇਸ ਬਨਾਨ ਲਗੀ ।ਮਾਹ ਮੁਖ ਤੇ ਵਾਲ ਖਿ- ਲਾਰ ਕਾਲੇ ਕਾਲੀ ਰਾਤ ਜਹਾਨ ਤੇ ਪਾਨ ਲਗੀ ।ਪੂਰਨ ਪੁਤ ਬੂਟਾ ਰਾਣੀ ਇਛਰਾਂ ਦਾ ਲੂਣਾਂ ਮੁੁਢ ਥੀਂ ਪੁਟ ਉਡਾਨ ਲਗੀ। ਇਕੋ ਪੁਤ ਸਲਵਾਨ ਦਾ ਜਗ ਦੀਵਾ ਲੂਨਾਂ ਮਾਰ ਕੇ ਹਥ ਬੁੁਝਾਨ ਲਗੀ । ਪਈ ਸੰਧਿਆ ਤੇ ਰਾਜਾ ਮੈੈਹਲ ਆਇਆ ਲੂਣਾਂ ਰੋਕੇ ਹਾਲ ਸੁਣਾਨ ਲਗੀ । ਕਾਂਰੇ ਪੁਤ ਦੇ ਦੇਖ ਲੈ ਅਜ ਰਾਜਾ ਚੂੜਾਂਂ ਭੰੰਨਿਆਂ ਬਾਂਹ ਵਿਖਾਨ ਲਗੀ । ਪੂਰਨ ਪੁਤਰਾਂ ਜੇਹੀ ਨਾਂ ਗਲ ਕੀਤੀ ਮਿਲਿਆ ਭਰਬਿਆਂ ਵਾਂਗ ਕੁਰਲਾਨ ਲਗੀ। ਲਾਹੋਰੀ ਪੁਤ ਨੂੰ ਰਖ ਜਾਂ ਰਖ ਮੈਨੂੰ ਲੂਣਾਂ ਮਾਰ ਕਟਾਰ ਮਰਜਾਨ ਲਗੀ ।। ੧੧ ॥