ਪੰਨਾ:ਪੂਰਨ ਭਗਤ ਲਾਹੌਰੀ.pdf/19

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੭)

ਕਲ ਨਾਹੀਂ ਦੜ ਵਟ ਬੈਠੋਂ ਕਿਸ ਖਿਆਲ ਦੇ ਵਿਚ ਆਸੀਰ ਬੇਟਾ। ਮਸਤਕ ਲਿਖਿਆ ਲੇਖ ਜੋ ਭੋਗ ਤੇਰਾ ਸਕੇ ਮੇਟ ਨਾਂ ਪੀਰ ਫਕੀਰ ਬੇਟਾ। ਲੂਣਾਂ ਦਸ ਗਲਾਂ ਕੀ ਕੀ ਕੀਤੀਆਂ ਨੀ ਮੈਨੂੰ ਜਾਪਦੀ ਬੜੀ ਸ਼ਰੀਰ ਬੇਟਾ। ਲਾਹੌਰਾ ਸਿੰਘ ਕਰ-ਤਾਰ ਨੂੰ ਯਾਦ ਕਰਲੈੈ ਔਖੇ ਵਕਤ ਓਹੋ ਮਦਤਗੀਰ ਬੇਟਾ ॥੩੮॥ ਕੂੜੇ ਦੁਨੀਆਂ ਦੇ ਰੰਗ ਨੂੰ ਦੇਖਕੇ ਤੇ ਮੇਰਾ ਚਿਤ ਉਦਾਸ ਹੈ ਤੰਗ ਮਾਤਾ। ਦਸਾਂ ਲੂਣਾਂ ਮਤਰੇਈ ਦੀ ਗਲ ਸੁਣਕੇ ਹੋ ਜਾਏਂਂ ਹੈਰਾਨ ਤੂੰ ਦੰਗ ਮਾਤਾ। ਮੇਰੇ ਹੁਸਨ ਸੰਦੀ ਬਲਦੀ ਲਾਟ ਉਤੇ ਲੂਣਾ ਜਲ ਗਈ ਵਾਂਗ ਪਤੰਗ ਮਾਤਾ। ਮੇਰੇ ਅੰਗ ਸੇਤੀ ਲਾਇਆ ਅੰਗ ਲੋੜੇ ਉਠੀ ਭੋਗ ਦੀ ਜੇਹੀ ਪਤੰੰਗ ਮਾਤਾ। ਮੇਰੇ ਅੰਗ ਸੇਤੀ ਲਾਇਆ ਅੰਗ ਲੋੜੇ ਉਠੀ ਭੋਗ ਦੀ ਜੇਹੀ ਉਮੰਗ ਮਾਤਾ। ਮਾਵਾਂ ਪੁਤਰਾਂ ਥੀਂ ਜਿਵੇਂ ਸ਼ਰਮ ਰਖਨ ਤਿਵੇਂ ਰਖੀ ਨਾ ਲੂਣਾ ਨੇ ਸੰਗ ਮਾਤਾ। ਮਾਂ ਪੁਤ ਦੀ ਜੇ ਮੰਦੀ ਗਲ ਹੋਵੇ ਜਾਵੇ ਪਾਪ ਨਾਂ ਨਾਤਿਆਂ ਗੰਗ ਮਾਤਾ। ਕਾਲਾ ਰੰਗ ਕੁਸੰਗ ਦਾ ਚੜੇ ਨਹੀਂ ਲਗਾ ਜਿਨਾਂ ਨੂੰ ਨਾਮ ਦਾ ਰੰਗ ਮਾਤਾ। ਮੇਰੇ ਧਰਮ ਦੇ ਵਿਚ ਕੁਕਰਮ ਕਰਕੇ ਲੂਣਾਂ ਚਾਹੁੰਦੀ ਸੀ ਪਾਇਆ ਭੰਗ ਮਤਾ। ਡਲੀ ਲੂਣ ਦੀ ਵਾਂਗ ਗਲ ਗਈ ਲੂਣਾਂ ਰਖਿਆ ਰਬ ਸਾਬਤ ਪੂਰਨ ਸੰਗ ਮਾਤਾ। ਲਾਹੌਰੀ ਧਰਮ ਦੇ ਨਾਲ ਨਿਰਬਾਹ ਕਰਦੇ ਏਹੇ ਰਿਹਾ ਕਰਤਾਰ ਥੀਂ ਮੰਗ ਮਾਤਾ।੩੯

ਬਚਨ ਮਾਤਾ ਇਛਰਾਂ ਜੀ

ਰਖ ਲਿਆ ਤੂੰ ਰਬ ਨੇ ਕਹੇ ਮਾਤਾ ਚੜਿਆ ਲੂਣਾਂ ਸੀ ਕਾਮ ਤੁੁਫ਼ਾਨ ਬੇਟਾ। ਰੋਹੜ ਚਲੀ ਸੀ ਕਾਮ ਦੀ ਲੈਹਰ ਤੈਨੂੰ ਲਇਆ ਪਾਰ ਸਾਈਂ ਮੇਹਿਰਬਾਨ ਬੇਟਾ। ਫੋਦੇ ਔਰਤਾਂ ਦੇ ਵਿਚ ਫਸਨ ਨਾਹੀਂ ਪੁਰਸ਼ ਹੋਣ ਜੋ ਸੁਗੜ ਸੁਜਾਨ ਬੇਟਾ। ਮੋਹ ਮਾਇ-