ਪੰਨਾ:ਪੂਰਨ ਭਗਤ ਲਾਹੌਰੀ.pdf/18

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੬)

ਭਗਤ ਕਬੀਰ ਸੀ ਗੰਗ ਧਾਰੋਂ ਨਾਮਦੇਵ ਦੀ ਜੁਆਨ ਵਾਲਾ। ਓਹ ਸੁਦਾਮਾਂ ਦੇ ਮੈਹਲ ਸਜੋਣ ਵਾਲਾ ਨਾਮਦੇਵ ਦਾ ਛਪਰ ਬਨਾਨ ਵਾਲਾ । ਆਪਣੇ ਭਗਤ ਦੀ ਲਜਿਆ ਰਖਣੇ ਨੂੰੰ ਆਇਆ ਨਰਸੀ ਦੀ ਟਡੀ ਤਰਾਨ ਵਾਲਾ। ਚਤਰਭੁਜ ਰੋਕੇ ਦਿਤਾ ਆਪ ਦਰਸ਼ਨ ਪਦਵੀ ਧਰ ਅਟਲ ਦੁਆਨ ਵਾਲਾ । ਧਨੇ ਪਥਰੋਂ ਸਿਦਕ ਕਰ ਪਾਏ ਠਾਕੁਰ ਵਸ ਹੋਗਿਆ ਬੈਸੀ ਵਜਾਨ ਵਾਲਾ ।ਪੂਰੇ ਸਾਸ ਲਾਹੌਰੀਆ ਜਿਨੇ ਹੋਏ ਓਹਨੂੰੰ ਕੋਈ ਨਾਂ ਵੈਦ ਬਚਾਨ ਵਾਲਾ ॥ ੩੬॥

ਲੂਣਾਂ ਪਕੜ ਰਹੀ ਪੂਰਨ ਟੈਹਰਿਆਂ ਨਾਂ ਕੰੰਨੀ ਹਥ ਛੁਡਾਕੇ ਭਟ ਗਿਆ। ਜਤੀ ਸਤੀ ਨੇ ਧਰਮ ਦੀ ਤੇਗ ਮਾਰੀ ਫਾਂਸੀ ਵਿਸ਼ੇ ਵਿਕਾਰ ਦੀ ਕਟ ਗਿਆ । ਲੂਣਾਂ ਟੈੈਹਲਣਾਂ ਮਗਰ ਦੁੜਾਾਈਆਂ ਚਾ ਪੂਰਨ ਮਰਦ ੈਮੀ ਕਦਮ ਪਟ ਗਿਆ । ਲਾਹੋਰੀ ਪੂਰਨ ਦੀ ਸ਼ਕਲ ਹੈਰਾਨ ਡਿੱਠੀ ਮਾਤਾ ਇਛਰਾਂ ਦਾ ਦਿਲ ਘਟ ਗਿਆ॥ ੩੭ ॥

( ਮਾਤਾ ਇਛਰਾਂ ਜੀ )

ਅਗੇ ਹਸਦਾ ਆਉਂਦਾ ਸੀ ਪੂਰਨਾ ਵੇ ਬੈੈਠੇ ਅਜ ਘਰ ਆਨ ਦਲਗੀਰ ਬੇਟਾ। ਮਿਲਨ ਗਿਆ ਦਰਬਾਰ ਸੀ ਬਾਪ ਤਾਈਂ ਮੰਦਾ ਕਿਹਾ ਰਾਜੇ ਕਿ ਵਜ਼ੀਰ ਬੇਟਾ। ਰਾਜੇ ਲੂਣਾਂ ਦੇ ਮਿਲਨ ਨੂੰ ਭੇਜਿਆ ਸੀ ਉਥੇ ਦਸ ਕੀ ਹੋਈਂ ਤਕਰੀਰ ਬੇਟਾ। ਆਦਰ ਨਾਲ ਲੂਣਾਂ ਨੇ ਬਹਾਲਿਆ ਨ ਲੈਣੀਂ ਵਗਦਾ ਆਗਿਆ। ਨੀਰ ਬੇਟਾ । ੫ਰੀ ਜਿਨ ਕਿ ਭੂਤ ਦੀ ਕਸਰ ਹੋਈ ਹੋਇਉਂ ਦੁਖ ਕਿਉ ਵਾਂਗ ਤਸਵੀਰ ਬੇਟਾ । ਕਿਸਦਾ ਡੋਲਿਆ ਚਿਤ ਕਿ ਸਰੂਪ ਡਿਠਾ ਕਿਸਨੇ ਨਜਰ ਦਾ ਮਾਰਿਆ ਤੀਰ ਬੇਟਾ।