ਪੰਨਾ:ਪੂਰਨ ਭਗਤ ਲਾਹੌਰੀ.pdf/17

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੫


ਪੂਰਨ ਆਖਿਆਏ ਤੇਰੀ ਮਤ ਮਾਰੀ ਕੂੜੇ ਰੂਪ ਨੂੰ ਦੇਖ ਨਾਂ ਭੁਲ ਮਾਤਾ। ਹਨੇਰੀ ਕਾਂਗ ਦੀ ਚੜੀ ਹਨੇਰ ਅਖੀਂ ਦੀਵਾ ਅਕਲ ਹੋਇਆ ਤੇਰਾ ਰੁਲ ਮਾਤਾ। ਬੁਲਬੁਲ ਵਾਂਗ ਕਿਉਂ ਸ਼ੋਰ ਮਦੌਣ ਲਗੀ ਝੂਠੇ ਫੁਲ ਉਤੇ ਬੈਠੀ ਫੁਲ ਮਾਤ। ਵਿਸ਼ੇ ਪਾਪ ਦ ਜੇਡ ਅਪਰਾਧ ਨਾਹੀਂ ਧਰਮ ਜਤੀ ਦੇ ਤੁਲ ਨਾਂ ਕੋਈ ਮਾਤਾ। ਪੰਡ ਪਾਪ ਦੀ ਚਾ ਨਾਂ ਜਗ ਵਿਚੋਂ ਦਾ ਧਰਮ ਦਾ ਮਿਲੇ ਅਣਮੁਲ ਮਾਤਾ । ਲਾਹੌਦੀ ਕਰਮ ਖੋਟੇ ਖਰੇ ਛਿਪਣ ਨਾਹਂੀਂ ਪੜਦੇ ਜਾਣਗੇ ਅੰਤ ਨੂੰ ਖੁਲ ਮਤਾ॥੨੩॥

ਪੂਰਨ ਚਲਿਆ ਤੇ ਲੂਣਾਂ ਆਖਦੀਏ ਮੇਰੀ ਮੰਨੀ ਨਾਂ ਪੂਰਨਾਂ ਗਲ ਹੈ ਵੇ। ਤੈਨੂੰ ਕਤਲ ਕਰਾਵਾਂਗੀ ਯਾਦ ਰਖੀਂ ਤੇਰੀ ਪੁਠੀ ਲਹਾਵਸਾਂ ਖਲ ਹੈ ਵੇ। ਅਜ ਕਟਲੈ ਖੁਸ਼ੀ ਦੀ ਰਾਤ ਏਥੇ ਹੋਣਾ ਕੂਚ ਤੇਰਾ ਜਗੋਂ ਕਲ ਹੈ ਵੇ। ਤੇਰੀ ਜਿੰਦ ਮੁਕਾਂਗੀ ਸਚ ਜਾਨੀ ਭਲਕੇ ਖਾਵਾਂ ਪਿਛੋਂ ਅੰਨ ਜਲ ਹੈ ਵੇ। ਹੋ ਜਾਵੇਗੀ ਵੈਲ ਵੈਰਾਨ ਮੁਢੋਂ ਜੀਹਦੀ ਟੈਹਣੀਓਂ ਟੁਟਸੀ ਫੁਲ ਹੈ ਵੇ। ਭਲਕੇ ਪਕੜ ਲੈ ਜਾਣ ਜਲਾਦ ਤੈਨੂੰ ਚੀਕਾਂ ਪੈਣੀਆਂ ਰੰਗ ਮਹਲ ਹੈ ਵੇ। ਐਸੀ ਹੋਵਸੀ ਪੂਰਨਾ ਨਾਲ ਤੇਰੇ ਵੇਖੇ ਜਗ ਤੇ ਪਵੇ ਥਰਬਲ ਹੈ ਵੈ। ਲਾਹੌਰੀ ਆਖ ਧੁਮਾਂ ਜਗ ਪੈਣੀਆਂ ਨੇ ਘਰ ਘਰ ਹੋਵੇ ਚਰਚਾ ਤੇਰੀ ਗਲ ਹੈ ਵੇ॥੩੫॥

ਪੂਰਨ ਆਖਿਆਏ ਜੀਹਦਾ ਰਿਜਕ ਬਾਕੀ ਕੌਣ ਜੰਮਿਆਂ ਓਹਨੂੰ ਮੁਰਵਾਨ ਵਾਲਾ। ਤੇਰਾ ਜ਼ੋਰ ਜੇਹੜਾ ਹੈ ਬੇਸ਼ਕ ਲਾਵੀਂ ਮੇਰਾ ਰਾਮ ਹੈ ਮੈਨੂੰ ਬਚਾਨ ਵਾਲਾ। ਓਸ ਰਬ ਦੀ ਕਹਾਂ ਮੈਂ ਸਿਫਤ ਕੀ ਕੀ ਪਵੇ ਭੀੜ ਤੇ ਭੀੜ ਵੰਡਾਣਵਾਲਾ। ਪ੍ਰੈਲਾਦ ਪੁਕਾਰ ਸੁਣ ਦ੍ਰੋਪਤਾ ਦੀ ਝਟ ਆ ਗਿਆ ਲਾਜ ਰਖਨਾ ਵਾਲਾ।