ਪੰਨਾ:ਪੂਰਨ ਭਗਤ ਲਾਹੌਰੀ.pdf/16

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧6)

ਹਨੇਰੀਆਂ ਵੇ । ਰੰਗ ਜਿਨਾਂ ਨੂੰ ਇਸ਼ਕ਼ ਮਿਜਾਜ਼ ਲਗਾ ਭੁਲ ਗਈਆਂ ਬਿਭੂਤੀਆਂ ਗੇਰੀਆਂ ਵੇ । ਕੇਲੇ ਮਰਦ ਬਿਨ ਪਛਿਓਂ ਰੀਹਣ ਨਾਹੀਂ ਰਨਾਂ ਕਿਕਰਾਂ ਬੋਹਰਾਂ ਤੇ ਬੇਰੀਆਂ ਵੇ । ਬਣਦੇ ਕੰਮ ਨੂੰ ਪਿਆ ਵਿਗਾੜਨਾਏਂ ਗਲਾਂ ਤੇਰੀਆਂ ਨਹੀਂ ਚੰਗੇਰੀਆਂ ਵੇ । ਕਿਸੇ ਥਾਂ ਮੈਂ ਰਹੀ ਨਾਂ ਜਾਣ ਜੋਗੀ ਤੇਰੇ ਹੁਸਨ ਦੀ ਫੋਜ ਨੇ ਘੇਰੀਆਂ ਵੇ । ਲਾਹੋਰੀ ਮੰਨ ਲੈ ਅਰਜ਼ ਨਹੀਂ ਕਲ ਤੇਰਾ ਗੰਨੇ ਵਾਂਗ ਤੰਨ ਹੋ ਗੰਨੇਰੀਆਂ ਵੇ ॥ ੩੧॥

ਦਾਸਤਾਨ ਕੀ ਐਡ ਸੁਨਾਉਨੀਏਂ ਤੇਰੇ ਪਲੰਗ ਤੇ ਪੈਰ ਨਾ ਧਰਾਂਗਾ ਮੈਂ । ਹੁਕਮ ਰਾਜ ਦਾ ਜੇ ਸ਼ਾਨ ਮਾਨ ਦਸੇ ਤੇਰੇ ਦਾਬਿਆਂ ਤੋਂ ਨਹੀਂ ਡਰਾਂਗਾ ਮੈਂ । ਰਾਮ ਨਾਮ ਦਰਿਆ ਤੇ ਨੌਨ ਵਾਲਾ ਨਹੀਂ ਪਾਪ ਦੀ ਨਦੀ ਵਿਚ ਤਰਾਂਗਾ ਮੈਂ । ਜੋ ਕੋਈ ਬੀਜਦਾ ਤੇ ਸੋਈਓ ਵਢਦਾਏ ਜੇਹਾ ਕਰਾਂ ਏਥੇ ਓਥੇ ਭਰਾਂਗਾ ਮੈਂ । ਫੜਿਆ ਦੋ ਜਹਾਨ ਤੇ ਮਾਰੀਆਂਗਾ ਕਰਮ ਨੇਕ ਜੇ ਦੁਨੀ ਨਾ ਕਰਾਂਗਾ ਮੈਂ । ਲਾਹੋਰੀ ਰਹੇਗੀ ਗਲ ਸੰਸਾਰ ਉਤੇ ਪਿਛੇ ਧਰਮ ਦੇ ਸੀਸ ਦੇ ਮਰਾਂਗਾ ਮੈਂ ॥ ੩੨॥

ਮੈਂ ਬਲਿਹਾਰੀਆਂ ਪੂਰਨਾ ਵਾਰੀਆਂ ਵੇ ਮੇਰਾ ਰਖ ਦਿਲ ਘੜੀ ਪਰਚਾਕੇ ਜਾ । ਜਾਪੇ ਅਜ ਸੁਹਾਗ ਦੀ ਰਾਤ ਮੈਨੂੰ ਮੇਰੀ ਛੇਜ ਤੇ ਕਦਮ ਟਿਕਾਕੇ ਜਾ । ਮੇਰੀ ਪਕੜ ਵੀਣੀ ਹਥ ਰਖ ਸੀਨੇ ਮੈਨੂੰ ਗੋਦ ਦੇ ਵਿਚ ਲਿਟਾਕੇ ਜਾ । ਤੈਨੂੰ ਨੀਤ ਮੈਂ ਮਿਲਾਂਗੀ ਪੂਰਨਾ ਵੇ ਅਜ ਘੜੀ ਮੈਨੂੰ ਗਲੇ ਲਾਕੇ ਜਾ । ਸੁਣ ਮੇਰੀਆਂ ਦਿਲ ਦੀਆਂ ਦਸ ਮੈਨੂੰ ਗਲਾਂ ਦਿਲ ਦੀਆਂ ਖੋਲ ਸੁਣਾਕੇ ਜਾ । ਲਾਹੋਰੀ ਨਾਲ ਲੈ ਚਲ ਜਾਂ ਮਾਰ ਮੈਨੂੰੰ ਮੌਰਾ ਦੇਕੇ ਜਿੰਦ ਮੁਕਾਕੇ ਜਾ ॥੩੩॥