ਪੰਨਾ:ਪੂਰਨ ਭਗਤ ਲਾਹੌਰੀ.pdf/15

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧8)

ਸਾਈੰ ਦਿਆਤਾਰਿਆ ਵੇ । ਚਾਰ ਰੋਜ ਹੁਸੀਨਾ ਹੈ ਕਦਰ ਤੇਰੀ ਹੋਇ ਮਸਤ ਤੇ ਫਿਰੇੰ ਹੰਕਾਰਿਆ ਵੇ ।ਸੁੰਦਰ ਪਦਮਨੀ ਨਾਰ ਮੈਂ ਪਾਸ ਤੇਰੇ ਕੀਤੀ ਗਲ ਨਾਂ ਕੋਈ ਨਕਾਰਿਆ ਵੇ । ਲਾਹੋਰਾ ਸਿੰਘ ਜੁਆਨੀ ਦੀ ਉਮਰਤੇਰੀ ਕਿਹਾ ਸਤ ਸਰੀਰ ਹਾਰਿਆ ਵੇ ।

ਤਕਣ ਨਾਰਿਆ ਪੁਰਸ਼ ਬਿਗਾਨ ਜੋ ਹੋਵਣ ਨਸ਼ਰ ਦੇ ਸ਼ਰਮ ਕਹੋਣਗਿਆ । ਗਲਾਂ ਕਰਨ ਬਿਗਾਨਿਆਂ ਨਾਲ ਮਰਦਾਂ ਦਰਗਾਹ ਵਿਚ ਜ਼ਬਾਨ ਕਹੋਨਗਿਆ । ਛੇਜਾ ਮਾਣੀਆਂ ਜਿਨਾਂ ਪਰਾਈਆਂ ਨੀ ਤਤੇ ਨਾਲ ਥਮਾਂ ਜਵੇ ਪੋਣਗੀਆਂ । ਜਮਾਂ ਪਕੜ ਕਰ ਪੁਠਿਆਂ ਟੇਰਣਾਏਂ ਓਥੇ ਮਾਰ ਗੁਰਜਾਂ ਸੰਦੀ ਖੋੰਗਿਆ । ਚਿਤ ਵਿਸ਼ੇ ਨੂ ਜਿਨਾਂ ਦਾ ਨਿਤ ਲੋੜੇ ਫਿਰ ਫਿਰ ਵੇਸਵਾ ਦੇ ਜੂਨੀ ਅੌਣਗਿਆ । ਵਾਸਾ ਅੰਤ ਨੂੰ ਨਰਕ ਦੇ ਵਿਚ ਹੋਸੀ ਹਾ ਹਾ ਕਰਨ ਤੇ ਹੋਣ ਕੁਰਲੌਣਗਿਆਂ । ਪਰਮੇਸ਼ਰ ਪਤੀ ਨੂੰ ਜਿਨਾਂ ਨੇ ਜਾਣਿਆਏ ਜੋ ਚਾਹੁਣ ਸੋਈ ਫਲ ਪੌਣਗੀਆਂ । ਮੁਖ ਓੁਜਲਾ ਹੋਵੇਗਾ ਗੁਰੂ ਦੁਆਰੇ ਸਾਧਾ ਸਰਨ ਜੋ ਸੇਵ ਕਮੌਣਗੀਆਂ । ਲਾਹੋਰੀ ਦੀਨ ਦੁੜੀਆਂ ਲੇਖਾ ਪਾਕ ਰੋਸੀ ਜੇਹੜੀਆਂ ਰਬ ਦਾ ਨਾਮ ਧਿਅੌਣਗੀਆਂ ।

ਗਲਾਂ ਲਮੀਆਂ ਪੂਰਨਾ ਜਾਣ ਦੇਹ ਤੂੰ ਭਾਵਨ ਨਹੀਂ ਨਸੀਹਤਾਂ ਤੇਰੀਆਂ ਵੇ । ਛੋਟੀ ਉਮਰ ਤੇ ਬੜੀ ਹੈ ਸੋਚ ਤੈਨੂੰ ਅਜੇ ਮੰਜਲਾਂ ਗਿਆਨ ਓੁਚੇਰੀਆਂ । ਪਾਰਾ ਮਾਰਨਾ ਜਿਤਨਾਂ ਕਾਮ ਔਖਾ ਗਲਾਂ ਕਰਨੀਆਂ ਹੈਨ ਸੁਖੇਰੀਆਂ ਵੇ । ਡੋਲ ਗਏ ਆਕਲ ਆਲਮ ਵਲੀ ਦਾਨੇ ਪਾਈਆਂ ਕਾਮ ਨੇ ਜਿਨਾਂ ਤੇ ਫੇਰੀਆਂ ਵੇ । ਸਿੰਙ ਰਿਖੀ ਪਤੰਜਲੀ ਵਾਲੇ ਇੰਦਰ ਝੁਲੀਆਂ ਕਾਮ ਦੀਆਂ ਜਦੋਂ