ਪੰਨਾ:ਪੂਰਨ ਭਗਤ ਲਾਹੌਰੀ.pdf/13

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੧

ਲੂਣਾਂ ਆਖਦੀ ਅਰਜ ਮੰਨ ਇਕ ਵਾਰੀ ਤੈੈਥੋਂ ਜਾਨ ਜੋਬਨ ਧਨ ਵਾਰਿਆ ਵੇ ਵਰਤੀ ਚੁਪ ਕੀ ਪੂਰਨਾ ਪਾਸ ਮੇਰੇ ਮੁਖੋਂ ਹਸਕੇ ਬੋਲ ਪਿਆਰਿਆ ਵੇ ਮੰੰਨੇ ਅਰਜ ਜੇ ਕਰੇਂ ਨਾਂ ਗਲ ਕਿਧਰੇ ਤੈੈਨੂੰੰ ਕਹਾਂ ਭਗਵਾਨ ਦੇ ਤਾਰਿਆ ਵੇ ਮੇਰੇ ਹਾਨਿਆ ਪੂਰਨਾ ਮਾਨ ਮੈ ਗੁਲਾਮ ਤੇਰੀ ਖਾਤਰ ਆਪਣਾ ਆਪ ਸੰਗਾਰਿਆ ਵੇ ਲਾਹੋਰੀ ਦੇਖ ਜੁਆਨੀ ਦੀ ਪੀਂਘ ਮੇਰੀ ਚਾਹੜ ਪੂਰਨਾ ਹੁਸਨ ਹੁਲਾਰਿਆ ਵੇ ੨੩

ਅਡੇ ਕਾਮ ਦੇ ਵਿਚ ਤੂੰੰ ਮਸਤ ਹੋਈ ਕਰ ਹੋਸ਼ ਕੁਝ ਸਮਝ ਵਚਾਰ ਮਾਤਾ ਜਿਸਦਾ ਪੁਤ ਮੈ ਓਹ ਸਲਵਾਨ ਰਾਜਾ ਜਾਣੇ ਜਗ ਤੂੰੰ ਓਸਦੀ ਨਾਰ ਮਾਤਾ ਤੇਰੀ ਛੇੇਜ ਤੇ ਕਦੇ ਨਾਂ ਕਦਮ ਰਖਾ ਭਾਵੇਂ ਗਲੇ ਤੇ ਫਿਰੇ ਤਲਵਾਰ ਮਾਤਾ ਉਲਟੀ ਗੰਗ ਨਾਂ ਵਗੇ ਜਹਾਨ ਉਤੇ ਕਦੀ ਪੁਤਰੋਂਂ ਬਣੇ ਨਾਂ ਯਰ ਮਾਤਾ ਬੂਟਾ ਪਾਪ ਦਾ ਪੁਟਿਆ ਜੜੋ ਜਾਵੇ ਵਧੇ ਧਰਮ ਦੀ ਵੇਲ ਗੁਲ ਜਾਰ ਮਾਤਾ ਲਾਹੋਰੀ ਪਾਪੀਆਂ ਪੁਨੀਆਂਂ ਚੋਰ ਯਾਰਾਂ ਸਿਰ ਤੇ ਦੇਖਦਾ ਸਦਾ ਕਰਤਾਰ ਮਾਤਾ

ਗੋਦੀ ਬੈੈਠ ਕਦੋਂ ਮੇਰਾ ਦੁਧ ਪੀਤਾ ਪੁਤਰ ਸਕ ਨਾਂ ਆਖ ਜ਼ਬਾਨ ਚੰਦਾ ਆਜਾ ਛੇਜ ਤੇ ਪੂਰਨਾ ਲਗ ਆਖੇ ਮੇਰਾ ਤੁਧਦਾਏ ਇਕ ਹਾਨ ਚੰਦਾ ਹਸ ਖੇਡ ਗੁਜ਼ਾਰ ਲੈ ਦਮ ਕੋਈ ਨਾਂ ਕਰ ਹੁਸਨ ਦਾ ਐਡ ਗੁਮਾਨ ਚੰਦਾ ਮਨੇ ਅਰਜ਼ ਜੇ ਪਿਆਰਿਆ ਇਕ ਵਾਰੀ ਤੈੈਥੋਂ ਵਾਰ ਹਜ਼ਾਰ ਕੁਰਬਾਨ ਚੰਦਾ ਲੂਣਾਂ ਮਾਰ ਲਈ ਪੂਰਨਾ ਦੇਹ ਦਰਸ਼ਨ ਜੇਹਾ ਮਾਰਿਆ ਨਿਗਾ ਦਾ ਬਾਨ ਚੰਦਾ ਜਿਓਦੀ ਜਾਨ ਲਾਹੋਰੀਆਂ ਨਫ਼ਰ ਤੇਰੀ ਮਰ ਗਈ ਤੇ