ਪੰਨਾ:ਪੂਰਨ ਭਗਤ ਲਾਹੌਰੀ.pdf/12

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੦

ਹੋਣੀ ਕੀਤਾ ਵੈਰਾਨ ਯਾਨੂਬ ਤਾਈਂਂ ਬੇਟੇ ਯੂਸਫ ਨੂੰੰ ਖੂਹ ਪੁਆਨ ਆਈ ਹੋਣੀ ਵਰਤ ਗਈ ਹਸਨ ਹੁਸੈਨ ਤਾਈਂ ਵਿਚ ਕਰਬਲਾ ਸੀਸ ਕਟਾਨ ਆਈ ਗਾਨਾ ਰਿਹਾ ਬਧਾ ਮੈਂਹਦੀ ਰਹੀ ਲਗੀ ਹੋਣੀ ਗੀਤ ਅਖੀਰ ਦੇ ਗਾਨ ਆਈ ਹੋਣੀ ਜ਼ਿਕਰੀਆ ਚੀਰਿਆ ਹੇਠ ਆਰੇ ਹੋਣੀ ਚਿਖਾ ਖਲੀਲ ਨੂੰੰ ਪਾਨ ਆਈ ਪੂਰਨ ਪੁਤ ਸੀ ਸਿਦਕੀਆ ਮਾਪਿਆਂ ਦਾ ਹੋਣੀ ਸੁਖ ਵਿਚ ਦੁਖ ਦਿਖਾਨ ਆਈ ਜੇਹੜਾਾ ਰੁਖ ਸਲਵਾਨ ਦੀ ਛਾਂ ਵਾਲਾ ਹੋਣੀ ਮੁਢ ਥੀਂ ਪਟ ਉਡਾਨ ਆਈ ਹੋਣੀ ਧੁਰੋਂ ਆਈ ਜਗ ਨਾਲ ਹੁੰਦੀ ਹੁਣ ਪੂਰਨ ਨੂ ਹਥ ਦਿਖਾਨ ਲਾਹੋਰ ਸਿੰਘ ਤਕਦੀਰ ਜਿਓਂਂ ਰਬ ਲਿਖੀ ਹੋਣੀ ਸਾਰਿਆਂ ਤੇ ਬਲਵਾਨ ਆਈ ੨੦

ਪੂਰਨ ਹੁਸਨ ਦਰਿਆ ਵਿਚ ਰੂੜੀ ਲੂਣਾਂ ਲੈਹਰ ਕਾਮ ਪਈ ਅਰਜ ਸੁਨਾਓਦੀਏ ਬਾਹ ਫੜੀਂ ਵੇ ਪੂਰਨਾ ਲਾ ਬੰੰਨੇ ਹਥ ਜੋੜ ਦੀ ਵਾਸਤੇ ਪਾਓਦੀਏ ਮੇਰਾ ਤੁਧ ਸੰੰਦਾ ਇਕ ਹਾਨ ਹੈ ਵੇ ਤੇਰੀ ਸ਼ਕਲ ਮੇਰੇ ਮਨ ਭਾਓਦੀਏ ਲਾਹੋਰੀ ਪੂਰਨਾ ਅਖੀਆਂ ਦਾ ਵੇਖੇ ਲੂਣਾ ਨਾਜ਼ ਤੇ ਨਾਜ਼ ਦਿਖਾਓਦੀਏ ੨੧

ਪੂਰਨ ਵੇਖਿਆ ਲੂਣਾਂ ਦੀ ਨੀਤ ਬਦਲੀ ਚੁਪ ਚਾਪ ਹੋਇਆ ਮੂਖੋੰ ਬੋਲਿਆ ਨਾਂ ਸੁਣੀ ਗਾਹਕ ਦੀ ਗਲ ਨਾਂ ਮੂਲ ਕੋਈ ਸੋਦਾ ਤਕੜ ਚਾਹ੍ੜਕੇ ਤੋਲਿਆ ਨਾਂ ਲੂਣਾਂ ਹਿਰਸ ਦੀ ਤੋਪ ਦਾ ਫ਼ਰ ਕੀਤਾ ਪੂਰਨ ਧਰਮ ਦਾ ਕਿਲਾ ਸੀ ਡੋਲਿਆ ਨਾਂ ਪੂਰਨ ਭਗਤ ਅੰਦਰ ਰਬ ਯਾਦ ਕੀਤਾ ਦਰ ਵਿਸ਼ੇ ਵਿਕਾਰ ਦਾ ਖੋਲਿਆ ਨਾਂ ਲਾਹੋਰੀ ਹਿਰਸ ਮਾਰੀ ਅੰੰਨੀ ਹੋਈ ਲੂਣਾਂ ਅੰਦਰ ਬਬ ਹੈੈਸੀ ਤਤੀ ਟੋਲਿਆ ਨਾਂ ੨੨