ਪੰਨਾ:ਪੂਰਨ ਭਗਤ ਲਾਹੌਰੀ.pdf/11

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(€)

ਸ਼ੇਰ ਮੂੰਹ ਜੜੇ ਫਰੋਜਿਆਂ ਦੇ ਸੁੰਦਰ ਚਾਲ ਤੇ ਬਾਂਹ ਲਟ ਕਾਈਏ ਜੀ। ਜਤੀ ਸਤੀ ਜੁਆਨ ਤੇ ਚੰਦ ਸੂਰਤ ਸ਼ਕਲ ਰਬ ਨੇ ਅਜਬ ਬਨਾਈਏ ਜੀ । ਪੂਰਨ ਕਿਹਾ ਸਕੀ ਮਾਂ ਨੂੰ ਮਿਲਾਂ ਪਿਛੋਂ ਪੈਹਲਾਂ ਮਾਤਰਾਂ ਸੀਸ ਨਿਵਾਈਏ ਜੀ । ਲਾਹੋਰੀ ਆਖ ਪੂਰਨ ਮਾਤਰ ਮੈਹਲ ਚੜਿਆ ਲੂਣਾ ਉਠਕੇ ਘੋਲ ਘਮਾਈਏ ਜੀ ॥੧੮॥

ਪੂਰਨ ਕਿਹਾ ਮਾਤਾ ਮਥਾ ਟੇਕਨਾ ਹਾਂ ਹਥ ਬਨਕੇ ਗਰ ਦਨ ਦੁਕਾਈਏ ਜੀ। ਲੂਣਾਂ ਹਸਕੇ ਆਖਿਆ ਬੈਠ ਪੂਰਨ ਧੰੰਨ ਭਾਗ ਮੇਰੇ ਭਲੇ ਆਈਏ ਜੀ। ਨੀਸ਼ੀ ਨਜ਼ਰ ਬੀ ਕਤਲ ਹੋ ਗਈ ਲੂਣਾ ਪੂਰਨ ਸ਼ਕਲ ਸੁੰਦਰ ਮਨ ਭਾਈਏ ਜੀ। ਲਾਹੋਰੀ ਆਖ ਨਾ ਪੂਰਨ ਨੂੰੰ ਖਬਰ ਕੋਈ ਜੇਹੜੀ ਲੂਣਾ ਨੇ ਨੀਤ ਬਦਲਾਈਏ ਜੀ ।।੯।।

ਹੋਇਆ ਜਦੋਂ ਦਾ ਏਹ ਜਹਾਨ ਪੈਦਾ ਹੋਣੀ ਧੁਰੋਂ ਹੀ ਨਾਲ ਜਹਾਨ ਆਈ। ਪੂਰਨ ਆਇਆ ਮਾਂ ਦਾ ਕਰਨ ਦਰਸ਼ਨ ਮਥੇ ਦੇਖ ਤਕਦੀਰ ਭੁਗਤਾਨ ਆਈ। ਰਾਮ ਚੰਦ੍ ਜੀ ਨਾਲ ਵਿਰੋਧ ਕੀਤਾ ਹੋਣੀ ਰਾਵਣ ਦੀ ਲੰਕ ਉਡਾਨ ਆਈ। ਕੇਸੋਂ ਪਕੜ ਪਛੜਿਆ ਕੰਸ ਤਾਈੰ ਹੋਣੀ ਦਰੋਪਤਾ ਨਗਨ ਕਰਾਨ ਆਈ। ਕੈੈਰੋਂ ਪਾਂਡਵਾ ਦੇ ਕਟਕ ਗਾਲ ਦਿਤੇ ਹੋਣੀ ਜਗ ਅੰਦਰ ਧੁਮਾਂ ਪਾਨ ਆਈ। ਮਨਸੂਰ ਨੂੰੰ ਸੂਲੀ ਤੇ ਚਾ ਆਏ ਹੋਣੀ ਸਮਸ ਦੀ ਖਲ ਲੁਹਾਨ ਆਈ। ਰੋਟੀ ਪੀਰਾਂ ਫਕੀਰਾਂ ਤੋਂ ਨਹੀਂ ਟਲ ਦੀ ਇਕ ਰਸਤਿਊਂ ਜਗ ਲੰਘਾਨ ਆਈ। ਹੋਣੀ ਸੀਸ ਸਿਰਮਦ ਦਾ ਕਟਿਆਏ ਸੂਲੇਮਾਨ ਵੀੰ ਭਨ ਝਕਾਨ ਆਈ