ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/90

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੬

ਪੂਰਨ ਜਤੀ ਤੇ ਮਤ੍ਰੇਈ ਲੂਣਾਂ

ਛੁਟ ਹੋਰ ਕੋਈ ਪਦਾਰਥ ਚੰਗਾ ਨਹੀਂ ਲਗਦਾ ਤੁਸੀਂ ਕ੍ਰਿਪਾਲੂ ਹੋ ਮੇਹਰ ਕਰੋ ਤ ਅਪਾਰ ਦਯਾ ਦਾ ਸੋਮਾਂ ਖੋਲ੍ਹਕੇ ਮਰੇ ਵਰਗੇ ਪਾਪੀ ਨੂੰ ਭੀ ਅਪਨਾ ਲਵੋ, ਹੁਣ ਮੇਰੇ ਨੈਣ ਪਰਾਣ ਨਰੋਏ ਕਰਕੇ ਆਪਣੇ ਵਾਲੀ ਕਾਰ ਦੇ ਰਾਹੇ ਟੋਰੋ ਤੇ ਮਨੂੰ ਕੰਡ ਨਾ ਦੇਣੀ ਤਾਂ ਜੋ ਮੈਂ ਆਪਦੇ ਪਵਿੱਤ੍ਰ ਨਾਮ ਨੂੰ ਉੱਜਲ ਕਰਕੇ ਸੰਸਾਰ ਵਿੱਚ ਦਸ ਦੇਵਾਂ ਕਿ ਕਦੀ ਕੋਈ ਗੁਰੂ ਗੋਰਖ ਨਾਥ ਜੀ ਦਾ ਚੇਲਾ ‘‘ਪੂਰਨ’ ਭੀ ਹੋਇਆ ਸੀ।

ਏਹ ਤਰਲੇ ਤੇ ਐਸੇ ਭਯੰਕਰ ਹਿਰਦੇ ਵੇਹਦਕ ਸਮਾਚਾਰ ਨੇ ਗੁਰੂ ਜੀ ਦੇ ਮਨ ਵਿਚ ਬੜੀ ਮੇਹਰ ਉਪਜਾਈ ਜੋ ਉਸੇ ਵੇਲੇ ਓਹਨਾਂ ਨੇ ਅਪਣੀ ਸ਼ਕਤੀ ਦੁਵਾਰਾ ਪੂਰਨ ਦੇ ਹੱਥ ਸਾਵਧਾਨ ਕਰਕ ਕੰਚਨ ਵਾਂਗ ਕਰ ਦਿਤੇ, ਹੱਥਾਂ ਪੈਰਾਂ ਦਾ ਸਾਬਤ ਹੋਣਾ ਹੀ ਸੀ ਕਿ ਪੂਰਨ ਦੇ ਦਿਲ ਪਰ "ਸਿਦਕ ਦੀ ਮੋਹਰ ਲੱਗ ਗਈ ਤੇ ਉਹ ਹੁਣ ਜੋਗੀ ਬਣਨ ਵਾਸਤੇ ਮਨ ਵਿਚ ਪੱਕਾ ਇਰਾਦਾ ਧਾਰਕੇ ਗੁਰੂ ਗੋਰਖ ਨਾਥ ਦੇ ਖਹਿੜੇ ਪੈਗਿਆ।

ਹੱਥ ਪੈਰ ਸਾਵਧਾਨ ਹੋਣ ਤੇ ਜੋਗੀ ਬਣਨ

ਦੀ ਪ੍ਰਬਲ ਇੱਛਯਾ

੩੩,

ਗੁਰੂ ਗੋਰਖ ਨਾਥ ਜੀ ਨੇ ਜਦ ਹੱਥ ਪੈਰ ਸਾਵਧਾਨ ਕਰਕੇ ਕੰਚਨ ਵਰਗੀ ਦੇਹੀ ਕਰ ਦਿੱਤੀ ਤਾਂ ਹੁਕਮ ਦਿੱਤਾ ਕਿ ਬੇਟਾ ਜਾਓ ਹੁਣ ਆਪ ਨੂੰ ਸਾਡੇ ਵੱਲੋਂ ਛੁੱਟੀ ਹੈ, ਘਰੀਂ ਜਾਵੋ ਤੇ ਮਾਤਾ ਪਿਤਾ ਨੂੰ ਜਾਕੇ ਮਿਲੋ ਤਾਂ ਜੋ ਉਨ੍ਹਾਂ ਨੂੰ ਆਪਦੇ ਚਿਰਕਾਲ ਦੇ ਵਿਛੋੜੇ ਤੋਂ ਮਿਲਾਪ ਹੋਣ ਨਾਲ ਕੁਝ ਸ਼ਾਂਤ ਹੋਵੇ, ਪਰ