ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/89

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੫


ਇਖਲਾਕ ਦਾ ਰਤਨ

ਡੇਰੇ ਲੈ ਆਂਦਾ ਤੇ ਪੁਛਿਆ ਦਸ਼ਾ ਨੂੰ ਕਿਸਤਰਾਂ ਪ੍ਰਾਪਤ ਹੋਇਆ ਹੈਂ? ਮੂੰਹੋਂ ਨਾਥ ਜੀ ਉਸ ਨੂੰ ਹੱਡ ਬੀਤੀ ਸੁਨਾਉਣ ਲਈ ਗੁਰੂ ਗੋਰਖ ਪ੍ਰੇਰਨਾ ਕਰ ਰਹੇ ਹਨ ਪਰ ਦਿਲੋਂ ਅਸਚਰਜ ਹੋ ਰਹੇ ਸਨ ਤੇ ਸੋਚਦੇ ਸਨ ਕਿ ਐਸੀ ਸੁੰਦ੍ਰ ਮੂਰਤੀ ਸਾਖਯਾਤ ਭਗਵਾਨ ਨੇ ਆਪ ਆਪਣੀ ਰੱਥੀਂ ਰਚੀ ਹੋਣੀ ਹੈ ਤੇ ਮਸਤਕ ਭੀ ਏਸ ਬਾਲਕੇ ਦਾ ਮੇਰੇ ਸਾਰੇ ਚੇਲਿਆਂ ਨਾਲੋਂ ਚੌੜਾ ਤੇ ਯੋਗੀ ਦਮਕ ਮਾਰਦਾ ਹੈ ਗੁਰੂ ਗੋਰਖ ਨਾਥ ਜੀ ਦੇ ਪੁੱਛਣ ਤੇ ਪੂਰਨ ਜੀ ਨੇ ਇੰਞ ਆਪਣਾ ਹਾਲ ਦੱਸਣਾਂ ਸ਼ੁਰੂ ਕੀਤਾ ਹੇ ਪੂਰਨ ਸਤਵਾਦੀ ਮਹਾਂ ਪੁਰਸ਼ ਜੀ ਮੈਂ ਸ਼ਹਿਰ ਸਯਾਲਕੋਟ ਦੇ ਰਾਜਾ ਸਾਲਵਾਹਨ ਦਾ ਅਭਾਗਾ ਪੁਤਰ ਪੂਰਨ ਹਾਂ ਤੇ ਜੋ ਕੁਝ ਹੱਡ ਬੀਤੀ ਲੂਣਾਂ ਹੈਂਸਿਆਰੀ ਦੇ ਹੱਥੋਂ ਇਸ ਉੱਪਰ ਬੀਤੀ ਸੀ ਅੱਖਰ ੨ ਕਹਿ ਸੁਣਾਈ। ਪੂਰਨ ਜੀ ਦਾ ਏਸ ਦਰਦ ਭਰੀ ਕਥਾ ਦਾ ਆਪਣੇ ਮੂੰਹੋਂ ਸੁਨਾਉਣਾ ਹੀ ਸੀ ਕਿ ਧੀਰਜਤਾ ਦੇ ਪੁੰਜ ਗੋਰਖ ਨਾਥ ਦੇ ਨੇਤਰਾਂ ਵਿੱਚੋਂ ਭੀ ਏਸ ਦੁਖੀਏ ਦੀ ਹਮਦਰਦੀ ਵਿਚ ਚਾਰ ਹੰਝੂ ਕਿਰ ਗਏ, ਹੁਣ ਪੂਰਨ ਕਹਿ ਰਿਹਾ ਹੈ ਕਿ ਭਗਵਨ! ਮੇਰੇ ਤੇ ਦਯਾ ਕਰੋ ਤੇ ਜੋ ਮੈਂ ਭੀ ਹਰੀ ਭਜਨ ਵਿਚ ਲੀਨ ਹੋਕ ਦੇਹੀ ਸਫਲ ਕਰ ਲਵਾਂ,ਹੁਣ ਆਵਾਗੌਣ ਦਾ ਚੱਕਰ ਜੇ ਆਪ ਜੈਸੈ ਪੂਰੇ ਭਾਂਡਿਆਂ ਦੇ ਮਿਲਿਆਂ ਭੀ ਨਾਂ ਕੱਟਿਆ ਗਿਆ ਤਾਂ ਫੋਰ ਹੋਰ ਕੇਹੜੇ ਦਰ ਢੋਈ ਮਿਲੇਗੀ? ਘਰ ਬਾਹਰ ਤੋਂ ਦਿਲ ਉਪ੍ਰਾਮ ਹੈ, ਮਾਤਾ ਪਿਤਾ ਕੂੜੇ ਹਨ, ਭਰਾ ਭੈਣ ਦਾ ਮੋਹ ਝੂਠਾ ਹੈ, ਹੁਣ ਮੈਨੂੰ ਭੀ ਆਪਣੇ ਮਾਰਗ ਵਿਚ ਰਲਾਕੇ ਆਪਣੇ ਚੇਲਿਆਂ ਵਾਂਗ ਕੰਨ ਪਾੜਕੇ ਮੰਦਰਾਂ ਪਾਕੇ ਚੇਲਾ ਬਣਾ ਲਵੋ, ਮੈਨੂੰ ਹਰੀ ਭਜਨ ਤੇ ਹਰੀ ਚਰਨਾਂ ਦੀ ਪਰੀਤ ਤੋਂ