ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/58

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੪



ਇਖਲਾਕ ਦਾ ਰਤਨ

ਜੋ ਕਰਨਾ ਹਈ ਕਰ ਲੈ, ਬਾਰਾਂ ਬਜੇ ਤੇਰੇ ਕਰਮ ਰੇਖ ਦਾ ਭਾਂਡਾ ਫੁੱਟ ਜਾਵੇਗਾ।

ਰਾਣੀ ਇੱਛਰਾਂ ਦਾ ਵਿਰਲਾਪ

੨੨,

ਹੁਣ ਕਿਸਮਤ ਮਾਰੀ ਇੱਛਰਾਂ ਅੱਗੇ ਵਧੀ ਤੇ ਬੋਲੀ ਕਿ ਹੇ ਰਾਜਨ! ਇਨਸਾਫ ਕਰ ਤੇ ਹੋਸ਼ ਸੰਭਾਲ, ਕਿਉਂ ਲੂਣਾਂ ਤੱਤੀ ਦੇ ਮਕਰ ਵਿੱਚ ਆ ਧਰਮ ਪੁੱਤ੍ਰ ਦੀ ਰੱਤ ਨਾਲ ਹੱਥ ਰੰਗਣ ਲੱਗਾ ਹੈਂ? ਜਿਸ ਰਾਜ ਤਖਤ ਦਾ ਮਾਨ ਕਰਦਾ ਹੈਂ ਏਹ ਸਾਰਾ ਰਾਜ ਪਾਟ ਮੈਂ ਇਕ ਆਹ ਨਾਲ ਗ਼ਰਕ ਕਰ ਦਿਆਂਗੀ,ਧਰਮੀ ਪੁੱਤਰ ਦੀ ਮੌਤ ਤੋਂ ਯਾਦ ਰੱਖ ਤੂੰ ਕਦੀ ਸੁਖ ਨਹੀਂ ਪਾਵੇਂਗਾ।

ਜ਼ਰਦ ਵਸਾਰ ਵਰਗੀ ਪੀਲੀ ਹੋਈ ੨ ਇੱਛਰਾਂ ਆਪਣੇ ਧਰਮੀ ਪੁੱਤਰ ਦੀ ਜਾਨ ਬਖਸ਼ੀ ਕਰਵਾਉਂਣ ਲਈ ਮਿੰਨਤਾਂ ਕਰ ਰਹੀ ਹੈ, ਪਰ ਕਿਸੇ ਅਮੀਰ ਵਜ਼ੀਰ ਦਾ ਹੌਂਸਲਾ ਨਹੀਂ ਪੈਂਦਾ ਕਿ ਰਾਜੇ ਦੇ ਪ੍ਰਚੰਡ ਕ੍ਰੋਧ ਅੱਗੇ ਕੁਝ ਬੋਲ ਸਕੇ, ਕੁਝ ਅਰਜ਼ ਕਰ ਸਕੇ, ਸਾਰੇ ਸਭਾ ਦੇ ਦ੍ਰਿਸ਼ਟੇ ਤੇ ਐਹਲਕਾਰ ਦਿਲੋਂ ਭਾਵੇਂ ਐਸੇ ਉਪੱਦਰ ਪਰ ਹੰਝੂ ਕੇਰਦੇ ਹਨ, ਪਰ ਪ੍ਰਤੱਖ ਕਿਸੇ ਦੀ ਕੀਹ ਮਜਾਲ ਹੈ ਜੋ ਰਾਜੇ ਐਸੀ ਮਹਾਂ ਹੱਤਯਾ ਤੋਂ ਵਰਜ ਸਕੇ। ਏਸੇ ਤਰਾਂ ਇੱਛਰਾਂ ਕੀਰਨੇ ਤੇ ਬਿਰਹੋਂ ਕਰਦੀ ਬਾਰ ਬਾਰ ਇਹੋ ਹੀ ਕਹੀ ਜਾਂਦੀ ਹੈ, ਵੇ ਮੇਰੇ ਧਰਮੀ ਪੁੱਤਰ ਨੂੰ ਕੋਈ ਬਚਾਓ, ਮੇਰਾ ਹੀਰਾ ਮਿਰਗ ਅੱਜ ਕੁੱਸਣ ਲੱਗਾ ਜੇ, ਮੇਰਾ, ਯੂਸਫ ਸਾਨੀ ਪੁੱਤਰ ਇਕ ਵਿਲਾਸਨੀ ਇਸਤ੍ਰੀ ਤੋਂ ਰਾਜਾ ਅੰਨ੍ਹਾਂ ਹੋਕੇ ਘੋਲ