ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/55

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੧



ਪੂਰਨ ਜਤੀ ਤੋ ਮਤ੍ਰੇਈ ਲੂਣਾ

ਤਨ ਹੋਣੀਆਂ ਜੋ ਪਿਛਲੀਆਂ ਹੋ ਬੀਤੀਆਂ ਮਤ੍ਰੇਈਆਂ ਦੇ ਹੱਥੋਂ ਮੇਰੇ ਵਰਗੇ ਅੱਲ੍ਹੜ ਕੁਮਾਰਾਂ ਨਾਲ ਵਰਤੀਆਂ ਸਨ। ਸਾਰੀਆਂ ਭੁੱਲ ਗਏ ਹੋ? ਕੀ ਕਕੇਈ ਨੇ ਰਾਮ ਚੰਦ। ਵਰਗੇ ਮਹਾਂ ਬੀਰ ਧਰਮੱਗ੍ਯ ਅਵਤਾਰ ਨੂੰ ਬਨਬਾਸ ਦਿਵਾਕੇ। ਰਾਜ-ਪਾਟ ਦਾ ਬੇੜਾ ਗਰਕ ਕਿਵੇਂ ਕਰਵਾ ਦਿੱਤਾ ਸੀ, ਆਪ। ਨੂੰ ਯਾਦ ਨਹੀਂ? ਏਹਨਾਂ ਔਰਤਾਂ ਦੇ ਸਦਕੇ,ਕੇਹੜੇ ੨ ਵਸਦੇ ਘਰ ਉਜਾੜ ਨਹੀਂ ਬਣ ਗਏ। ਹੁਣ ਰਾਜਾ ਜੀ ਗੁੱਸੇ ਨਾਲ ਪ੍ਰਚੰਡ ਹੋ ਬੋਲੋ, ਪੁਤ੍ਰ! ਤੂੰ ਮੇਰੇ ਸਿਕਮੋਂ ਪੈਦਾ ਹੋ ਮੈਨੂੰ ਹੀ ਛਲਨ ਦੀ ਕੋਸ਼ਸ਼ ਨਾਂ ਕਰ, ਤੇਰਾ ਹੁਣ ਦਾਣਾ ਪਾਣੀ ਏਸ ਦੁਨੀਆਂ ਤੋਂ ਨਿਖੁੱਟ ਗਿਆ ਹੈ, ਹੁਣ ਬਹੁਤੇ ਮਕਰ ਤੇ ਮੰਤਕ ਛਾਂਟਣ ਦੀ ਬਾਹਲੀ ਲੋੜ ਨਹੀਂ ਭਾਸਦਾਂ, ਜੇ ਕਿਸੇ ਸ਼ੈ ਨੂੰ ਦਿਲ ਭੜਕਦਾ ਹੈ ਤਾਂ ਪੂਰੀ ਕਰ ਲੈ, ਜੇ ਕਿਸੇ ਯਾਰ ਮਿੱਤ੍ਰ ਨੂੰ ਮਿਲਨਾਂ ਹੈ ਤਾਂ ਮਿਲ ਲੈ, ਕਿਉਂ ਜੋ ਤੇਰੇ ਲਈ ਹੁਣ ਕੋਈ ਬਚਨ ਦਾ ਰਸਤਾਂ ਨਹੀਂ, ਤੂੰ ਮੇਰੇ ਘਰ ਪੈਦਾ ਹੋਕੇ ਮੇਰੀ ਕੁਲ ਨੂੰ ਵੱਟਾ ਲਾ ਤਾ ਹੈ, ਹੁਣ ਦਸ ਬਜ ਹਨ ਤੇ ਮੈਂ ਬਾਰਾਂ ਵਜੇ ਪੂਰੇ, ਜੱਲਾਦਾਂ ਵੱਲ ਹੁਕਮ ਲਿਖਕੇ ਤੇਰੇ ਕਤਲ ਕਰ ਦੇਣ ਲਈ ਘੱਲ ਦੇਣਾ ਹੈ, ਬਾਕੀ ਕੇਵਲ ਦੋ ਘੰਟੇ ਹਨ, ਤੇਰੀ ਜਾਨ ਬਖਸ਼ੀ ਹੋਣ ਦਾ ਹੁਣ ਕੋਈ ਸਾਧਨ ਬਕੀ ਨਹੀਂ, ਏਸ ਲਈ ਮੈਨੂੰ ਧੋਖਾ ਦੇਕੇ ਛਲਣ ਦੀ ਕੋਸ਼ਸ਼ ਕਰਨੀ ਨਿਸ਼ਫਲ ਹੈ।

ਧਰਮ ਦੀ ਦ੍ਰਿੜ੍ਹਤਾ

੨੧,

ਪੂਰਨ ਜੀਂਦੇ ਮੁਖ ਤੇ ਦਿੱਵਯਤਾ ਦਗ ੨ ਕਰ ਰਹੀ ਹੈ ਜੋ ਭਗਤ ਜਨਾਂ ਵਿੱਚ ਅਜੇਹੀ ਕੁਰਬਾਨੀ ਸਮੇਂ ਕੁਦਰਤੀ ਜੋ