ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/42

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੮



ਇਖਲਾਕ ਦਾ ਰਤਨ

ਪੂਰਨ ਭਗਤੀ ਦੇ ਪਦ ਨੂੰ ਪ੍ਰਾਪਤ ਕਰ ਪ੍ਰਲੋਕ ਸੁਖੀ ਤੇ ਲੋਕ ਸੁਹਲਾ ਹੋ ਗਿਆ ਹੈ। ਪੂਰਨਾਂ! ਹੰਸ ਦੀ ਉਮਰ ਭਾਵੇਂ ਥੋੜੀ ਹੁੰਦੀ ਹੈ ਪਰ ਚੁਗਦੇ ਉਹ ਮੋਤੀ ਚੋਗ ਹੀ ਹੁੰਦੇ ਹਨ।

ਟਿੱਕਾ ਪੂਰਨ ਜੀ! ਮਾਤਾ ਦੇ ਮੁੱਖ ਵਿੱਚੋਂ ਐਸੀਆਂ ਦਿਲਬਰੀਆਂ ਸੁਣਕੇ ਕਹਿਣ ਲੱਗੇ, ਹੇ ਮਾਤਾ,ਭਾਵੇਂ ਮੈਂ ਆਪਣੇ ਧਰਮ ਪਰ ਕਾਇਮ ਰਹਿਕੇ ਤੇਰੀ ਕੁੱਖ ਨੂੰ ਭਾਗ ਲਾਉਣ ਦਾ ਕਾਰਨ ਬਣਿਆ ਹਾਂ, ਪਰ ਜੱਗ ਦੀ ਨਮੋਸ਼ੀ ਭੀ ਕੋਈ ਘੱਟ ਨਹੀਂ ਹੁੰਦੀ। ਜਦ ਪਰਜਾ ਦੇ ਲੋਕ ਐਸੀ ਅਨਹੋਣੀ ਨੂੰ ਸੁਨਣਗੇ ਤਾਂ ਕੀਹ ਕਹਿਣਗੇ? ਮਾਤਾ ਐਸੇ ਜਿਊਣ ਨਾਲੋਂ ਤਾਂ ਮਰ ਜਾਣਾ ਹਜ਼ਾਰ ਗਣਾ ਚੰਗਾ ਹੈ! ਲੂਣਾਂ ਨ ਕਪਟ ਜਾਲ ਵਿਛਾਕੇ ਹੁਣ ਰਾਜੇਨੂੰ ਵੱਸ ਕਰ ਮੇਰੇ ਤੇ ਜ਼ੁਲਮਦੀ ਅੰਧਾ ਧੁੰਦ ਛੁਰੀ ਫਿਰਵਾਉਣ ਦੇ ਮਨਸੂਬੇ ਬੰਨ੍ਹਣੇ ਹਨ, ਪਰ ਹੱਛਾ ਭਾਵੀ ਸਿਰ ਮੱਥੇ ਤੇ ਮਰਦ ਹੀ ਝੱਲਦੇ ਹਨ, ਜੋ ਭਾ ਪਈ ਹੈ ਮਰਦਾਂ ਵਾਂਗ ਮਰਦੇ ਮੈਦਾਨ ਹੋਕੇ ਕਟਾਂਗਾ ਤੇ ਤੇਰੀ ਕੁੱਖ ਨੂੰ ਸਾਬਤ ਕਰ ਦਿਖਾਵਾਂਗਾ ਕਿ ਇੱਛਰਾਂ ਨੇ ਕਦੇ ਇਕ ਪੁੱਤ੍ਰ ਜਨਮ ਦਿੱਤਾ ਸੀ,ਤੇ ਤੇਰਾ ਓਹਨਾਂ ਜਨਨੀਆਂ ਵਿੱਚ ਨਮ ਉੱਜਲ ਹੋਵੇਗਾ, ਜਿਨ੍ਹਾਂ ਨੂੰ ਲੋਕ ਏਸਤਰਾਂ ਕਹਿਕੇ ਪੁਕਾਰਿਆ ਕਰਦੇ ਹਨ, ਜਨਨੀ ਜਨੇਤ ਭਗਤ ਜਨ ਕੈ ਦਾਤਾ ਕੈ ਸੂਰ ਨਹੀਂ ਤਾਂ ਜਨਨੀ ਬਾਂਝ ਰਹੇ ਕਾਹੇ ਗਵਾਵੇ ਨੂਰ।"

ਲੂਣਾਂ ਦਾ ਕਪਟ ਸਾਲਵਾਹਨ ਅੱਗੇ

੧੬.

ਰਾਤ ਦੇ ਬਾਰਾਂ ਬਜ ਚੁਕੇ ਹਨ,ਰਾਜਾ ਸਾਲਵਾਹਨ ਜੀ ਰਾਜ ਦਰਬਾਰ ਦੇ ਕੰਮ ਕਾਜ ਤੋਂ ਅੱਕੇ ਥੱਕੇ ਲੂਣਾਂ ਦੇ