ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/26

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੨

ਇਖਲਾਕ ਦਾ ਰਤਨ

ਮਹਿਲ ਦਿਖਾਈ ਦੇ ਰਿਹਾ ਹੈ, ਮਹਿਲ ਦੀ ਸੋਭਾ ਬਾਹਰ ਦੀ ਸਜਾਵਟ ਤੋਂ ਹੀ ਚੰਗੀ ਤਰਾਂ ਅਨੁਭਵ ਹੋ ਸਕਦੀ ਹੈ, ਪਰ ਅੰਦਰਲੀ ਜ਼ਰਕ ਬਰਕ ਤੇ ਰਾਜਸੀ ਠਾਠ ਬਾਠ ਦਾ ਪੂਰਾ ਪੂਰਾ ਅੰਦਾਜ਼ਾ ਬਾਰੋਂ ਨਹੀਂ ਲਗ ਸਕਦਾ, ਪਰ ਫੇਰ ਭੀ ਬਾਹਰਲੀਆਂ ਵਸਤੂਆਂ ਅਜੇਹੀਆਂ ਹਨ ਕਿ ਹਰ ਇੱਕ ਮਾਮੂਲੀ ਤੋਂ ਮਾਮੂਲੀ ਆਦਮੀ ਨੂੰ ਭੀ ਏਹ ਭਾਸਦਾ ਹੈ ਕਿ ਏਹ ਮਹਿਲ ਜਰੂਰ ਕੋਈ ਰਾਜ ਭਵਨ ਹੈ, ਅੱਜ ਏਸੇ ਰਾਜ ਭਵਨ ਅੰਦਰ ਸਾਡੇ ਪੂਰਨ ਚੰਦ ਜੀ ਪੈਰ ਪਾ ਰਹੇ ਹਨ, ਦਲੀਜਾਂ ਤੋਂ ਅੰਦਰ ਪੈਰ ਧਰਨਾ ਹੀ ਸੀ ਕਿ ਇਕ ਗੋਂਲੀ ਤੇਲ ਦਾ ਗੜਵਾ ਚੋਣ ਲਈ ਲੈਕੇ ਅੱਗੇ ਵਧੀ,ਆਪਣੇ ਨਾਲ ਵਰਤਣ ਵਾਲੀ ਅਣ-ਹੋਣੀ ਤੋਂ ਅਗਯਾਤ ਟਿੱਕਾ ਪੂਰਨ ਚੰਦ ਜੀ ਚਾਈਂ ਚਾਈਂ ਪਿਤਾ ਦੇ ਹੁਕਮ ਅਨੁਸਾਰ ਧਰਮ ਮਾਤਾ ਦੇ ਦਰਸ਼ਨਾਂ ਨੂੰ ਮਹਿਲ ਦੇ ਅੰਦਰ ਦਾਖਲ ਹੋ ਰਹੇ ਹਨ,ਪੂਰਨ ਜੀ ਨੇ (ਧਰਮ ਮਾਤਾ) ਲੂਣਾਂ ਨੂੰ ਚਰਨਾਂ ਪਰ ਬੜੀ ਹੀ ਅਧੀਨਗੀ ਸਹਿਤ ਸੀਸ ਨਿਵਾਇਆ, ਸੀਸ ਨਿਵਾਉਣ ਦੇ ਉਤਰ ਵਿੱਚ ਅਸੀਸ ਦੇਣ ਦੀ ਥਾਂ ਭਵਾਂ ਚੜ੍ਹਾਕੇ ਲੂਣਾ ਚੁਪ ਕਰ ਰਹੀ ਤੇ ਪੂਰਨ ਜੀ ਵੱਲ ਭਰਵੀਂ ਨਜ਼ਰ ਤੱਕ ਕੇ ਚੁਪ ਦੀ ਚੁਪ ਹੀ ਰਹਿ ਗਈ, ਪੂਰਨ ਚੰਦ ਜੀ ਦੇ ਟਿਕਵੇਂ ਤੇ ਦਮਕਦੇ ਯੋਗੀ ਚੇਹਰੇ ਵੱਲ ਨਜ਼ਰ ਭਰਕੇ ਤੱਕਣਾ ਕੀਹ ਸੀ ਮਾਨੋਂ ਲੂਣਾਂ ਦੇ ਸਾਰੇ ਹੋਸ ਵਾਸ ਗੁੰਮ ਹੋ ਗਏ ਤੇ ਉਹ ਪਾਪਾਤਮਾਂ ਲੂਣਾਂ ਆਪਣੇ ਮਨ ਵਿਕਾਰ ਰੂਪੀ ਜਾਲ ਵਿਚ ਫਸਾ ਖੁਲ੍ਹਾ ਛੱਡ ਬੈਠੀ, ਮਨ ਆਂ ਵਾਗਾਂ ਵਿਲਾਸਨੀ ਲੂਣਾਂ ਨੇ ਖੁਲ੍ਹੀਆਂ ਛੱਡਕੇ ਆਪਣੇ ਆਪ ਵਿੱਚ ਜਰਨ ਦੀ ਬਥੇਰੀ ਕੋਸ਼ਿਸ਼ ਕੀਤੀ ਪਰ ਵੱਸ ਤੋਂ ਬਾਹਰ ਜੇਹੜੀ ਤਰਬ ਰਾਣੀ ਦੇ