ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/193

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩)


ਬਨਿਆ ਰਹਿੰਦਾ ਹੈ, ਗੱਲ ਕੀ ਅਸਾਂ ਏਸ ਕ੍ਰਿਪਾਨ ਵਾਸਤੇ ਬੜੀ ਹੀ ਮੇਹਨਤ ਨਾਲ ਟ੍ਰੇਡ ਮਾਰਕ ਦੇ ਨਿਸ਼ਾਨ ਕਰਵਾਏ ਹਨ ਜੋ ਹੋਰ ਕੋਈ ਦੂਸਰਾ ਸੱਜਣ ਏਸ ਕਿਸਮ ਦੀ ਪਾਇਦਾਰ ਤੇ ਇਹਨਾਂ ਨਿਸ਼ਾਨਾਂ ਵਾਲਾਂ ਕ੍ਰਿਪਾਨ ਨਹੀਂ ਬਨਵਾ ਸਕਦਾ ਐਸੀਆਂ ਕ੍ਰਿਪਾਨਾ ਦੇ-ਆਨ ਬਰੌਨਰੰਗ, ਕਾਲੇ ਰੌਗ, ਲਾਲ ਰੰਗ ਦੇ ਚਮੜੇ ਦੇ ਹੁੰਦੇ ਹਨ ਜੋ ਬਹੁਤ ਮਜ਼ਬੂਤ, ਜੇਕਰ ਗ੍ਰਾਹਕ ਚਾਹਵੇ ਤਾਂ ਮਖਮਲ ਦੇ ਮਿਆਨ ਵਾਲੀ ਮੰਗਵਾ ਸਕਦਾ ਹੈ। ਇਸਦਾ ਮੋਖ ਬੜੀ ਸਖਤ ਮੇਹਨਤ ਖਰਚਨ ਪਰ ਭੀ ਬਿਲਕੁਲ ਵਾਜਬ ਰੱਖਿਆ ਗਿਆ ਹੈ, ਲੰਬਾਈ ੧੪

ਇੰਚ ਦਸਤੇ ਸਮੇਤ। ਮੋਖ ਕੇਵਲ

੬)

(੨) ਅਸੀਂ ਫੌਜਾਂ ਵਾਲੇ ਸੱਜਣਾਂ ਨੂੰ ਭੀ ਸਸਤੀਆਂ ਤੋ ਸਸਤੀਆਂ ਤੇ ਸੁੰਦਰ ਪਾਇਦਾਰ ਕ੍ਰਿਪਾਨਾਂ ਸਪਲਾਈ ਕਰ ਸਕਦੇ ਹਾਂ ਜਿਨ੍ਹਾਂ ਦਾ ਫਲ ੯ ਇੰਚ ਤੇ ਚੌੜਾਈ ੧ ੨ ਇੰਚ ਹੁੰਦੀ ਹੈ, ਫੌਜੀ ਸੱਜਣ ਜਿਸਤ੍ਰਾਂ ਦਾ ਆਪਣਾ ਕੋਈ ਖਾਸ ਨਮੂਨਾ ਦੇਣਾ ਚਾਹੁਣ ਦੇ ਸਕਦੇ ਹਨ। ਚਮੜੇ ਦੀਆਂ ਪੇਟੀਆਂ ਅਤਥਾਤ ਕ੍ਰਿਪਾਨਾਂ ਸਜਾਉਣ ਲਈ
ਗਾਤ੍ਰਿਆਂ ਦਾ ਨਿਰਖ

ਹੇਠ ਲਿਖੇ ਚਮੜੇ ਦੇ ਗਾਤ੍ਰੇ ਖਾਸ ਕਾਹਨਪੁਰ ਤੋਂ ਆਰਡਰ ਦੇ ਕੇ ਬਨਵਾਏ ਗਏ ਹਨ। ਏਹ ਐਸੇ ਵਧੀਆ ਤੇ ਮੁਲਾਇਮ ਚਮੜੇ ਦੇ ਬਨਵਾਏ ਗਏ ਹਨ, ਜੋ ਇਕ ਵਾਰ ਮੁੱਠ ਵਿਚ ਲੈਕੇ ਭਾਵੇਂ ਸਾਰਾ ਚਮੜਾ ਦੂਹਰਾ ਕਰ ਦੋਵੇਂ ਬਿਲਕੁਲ ਕਿਧਰੇਂ ਲੀਕ ਯਾ ਨਿਸ਼ਾਨ ਤੱਕ ਨਹੀਂ ਪਵੇਗਾ


ਭਾਈ ਉਜਗਰ ਸਿੰਘ ਸੁਦਾਗਰ ਸਿੰਘ ਕ੍ਰਿਪਾਨ ਵਾਲੇ,

ਬਜ਼ਾਰ ਮਾਈ ਸੇਵਾ ਅੰਮ੍ਰਤਸਰ