ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/192

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨)

ਸੱਜਣ ਕਿਸੇ ਆਪਣੇ ਸਜਣ ਮਿੱਤ੍ਰ ਨੂੰ ਸੁਗਾਤ ਦੇ ਤੌਰ ਪਰ ਦੇਵਣ ਵਾਸਤੇ ਕੋਈ ਖਾਸ ਮੇਲਦੀ ਕ੍ਰਿਪਾਨ ਤਿਆਰ ਕਰਵਾਉਣਾ ਚਾਹੁਣ ਤਾਂ ਸਾਡੇ ਨਾਲ ਲਿਖਤ ਪੜ੍ਹਤ ਕਰਕੇ ਫੈਸਲਾ ਕਰ ਸਕਦੇ ਹਨ। ਅਸੀ ਐਸੇ ਮੇਲ ਦੀਆਂ ਕ੍ਰਿਪਾਨਾਂ ਵਾਸਤੇ ਅੱਧੇ ਰੁਪੈ ਪੇਸ਼ਗੀ ਲੈਕੇ ਕੰਮ ਸ਼ੁਰੂ ਕਰਵਾ ਦੇਦੇ ਹਾਂ॥

(੧)ਕ੍ਰਿਪਾਨ ਦਰਜਾ ਅੱਵਲ-ਪਿਆਰੇ ਸੱਜਣੋਂ! ਅਨੇਕ ਵਾਰੀ ਏਹ ਬੜੀ ਭਾਰੀ ਖਾਲਸਾ ਪੰਥ ਵਿੱਚ ਸ਼ਕਾਇਤ ਸੁਨੀ ਜਾਂਦੀ ਸੀ ਕਿ ਕ੍ਰਿਪਾਨਾਂ ਬਹੁਤ ਮਜ਼ਬੂਤ ਤੇ ਸੁੰਦਰ ਨਹੀਂ ਮਿਲਦੀਆਂ, ਹੁਣ ਏਸ ਸ਼ਕਾਇਤ ਨੂੰ ਦੂਰ ਕਰਨ ਵਾਸਤੇ ਕਈ ਪ੍ਰਕਾਰ ਦੇ ਨਵੇਂ ਨਮੂਨੇ ਕ੍ਰਿਪਾਨਾਂ ਦੇ ਤਿਆਰ ਕਰਵਾਏ ਹਨ ਜਿਨ੍ਹਾਂ ਵਿਚੋ ਇਕ ਅਵਲ ਦਰਜੇ ਦਾ ਨਮੂਨਾ ਇਹ ਕ੍ਰਿਪਾਨ ਹੈ,ਇਸ ਕ੍ਰਿਪਾਨ ਦੇ ਦਰਸ਼ਨ ਕਰਨ ਨਾਲ ਆਦਮੀ ਦੇ ਅੰਦਰਲਾ ਕੌਲ ਫੁਲ ਇਕ ਵਾਰਤਾਂ ਜ਼ਰੂਰ ਹੀ ਖਿੜ ਜਾਂਦਾ ਹੈ, ਇਸ ਦੀਆਂ ਹੋਰ ਤਾਰੀਫਾਂ ਨੂੰ ਛੱਡ ਕੇ ਕੇਵਲ ਇਸ ਦੇ ਦਸਤੇ ਪਰ ਨਜ਼ਰ ਮਾਰਨ ਨਾਲ਼ ਆਪਨੂੰ ਕਾਰੀਗਰ ਨੇ ਆਪਣੀ ਬੜੀ ਹੀ ਉਸਤਾਦੀ ਨਾਲ ਸਾਫ ਹਰਫਾਂ ਵਿਚ "ਸ੍ਰੀ ਵਾਹਿਗੁਰੁ ਜੀ ਕ! ਫਤਹ" ਲਿਖਯਾ ਹੋਇਆਂ ਨਜ਼ਰ ਆਵੇਗਾ, ਜੋ ਸੋਨੇ ਪਰ ਸੁਹਾਗੇ ਦਾ ਕੰਮ ਕਰਦਾ ਹੈ। ਸੁੰਦਰਤਾ ਤੋਂ ਸਵਾਏ ਹਰ ਵਕਤ। ਉਸ ਸੱਚੇ ਅਕਾਲ ਪੁਰਖ ਦੀ ਫਤੇ ਦਾ ਪਵਿਤ੍ਰ ਵਾਕ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਦਾ ਹਰ ਵਕਤ ਵਸੀਲਾ


ਸੁੰਦਰ ਵਧੀਆ ਅਤੇ ਸਸਤੀਆਂ ਕ੍ਰਿਪਾਨਾਂ

ਮਿਲਨ ਦਾ ਪਤਾ:-