ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/18

ਇਹ ਸਫ਼ਾ ਪ੍ਰਮਾਣਿਤ ਹੈ

੧੪



ਇਖਲਾਕ ਦਾ ਰਤਨ

ਬਰਸ ਵਿੱਚ ਪੰਡਤਾਂ ਨੇ ਟਿੱਕਾ ਸਾਹਿਬ ਦਾ ਨਾਮ ਚੁਣਕੇ "ਪੂਰਨ ਚੰਦ " ਰਖਿਆ, ਭੋਰੇ ਵਿੱਚੋਂ ੧੨ ਬਰਸ ਦੀ ਉਮਰ ਵਿੱਚ ਪੂਰਨ ਚੰਦ ਜੀ ਬਾਹਰ ਕੱਢੇ ਗਏ,ਜਦਕਿ ਉਹ ਜਵਾਨੀ ਦੀ ਪਹਿਲੀ ਮੰਜ਼ਲ ਵਿੱਚ ਹੀ ਅਜੇ ਪੈਰ ਰੱਖ ਰਹੇ ਸਨ, ਚੇਹਰਾ ਲਾਲ ਗੁਲਾਬ ਦੇ ਫੁੱਲ ਨੂੰ ਮਾਤ ਪਾ ਰਿਹਾ ਸੀ, ਮੱਥਾ ਦਮਕਦਾ ਯੋਗੀਆਂ ਵਾਲਾ ਜਾਪਦਾ ਸੀ, ਕੰਨੀਂ ਬੜੇ ੨ ਸੁੰਦਰ ਤੇ ਕੀਮਤੀ ਵਾਲੇ ਸਨ, ਸ਼ਕਲ ਅੱਤ ਸੁੰਦਰ ਹੋਣ ਪਰ ਸਰੀਰ ਭਾਰਾ ਸਡੌਲ ਤੇ ਮੁਖੜਾ ਹਸੂੰ ਹਸੂੰ ਕਰਦਾ ਚੰਦ੍ਰਮਾਂ ਦੇ ਪ੍ਰਕਾਸ਼ ਦੀ ਨਿਆਈਂ ਪ੍ਰਕਾਸ਼ਵਾਨ ਸੀ, ਮਾਨੋਂ ਬਾਰਾਂ ਬਰਸ ਦਾ ਬਨਬਾਸ ਭੁਗਤਕੇ ਨਿਕਲਨਾ ਹੀ ਸੀ ਕਿ ਰਾਜੇ ਦਾ ਡੋਲਿਆ ਹੋਯਾ ਮਨ ਫੇਰ ਟਿਕਾਣੇ ਆਉਂਣ ਦੀਆਂ ਨਿਸ਼ਾਨੀਆਂ ਦਿੱਸਨ ਲਗੀਆਂ, ਰਾਜਾ ਪੁੱਤ੍ ਨੂੰ ਭੋਰੇ ਵਿੱਚੋਂ ਨਿਕਲਨ ਦੀ ਘੜੀ 'ਤੇ ਤਾਰੀਖ ਉਡੀਕ ਰਿਹਾ ਸੀ ਤੇ ਮਨ ਨਾਲ ਗਿਣਤੀਆਂ ਕਰ ਰਿਹਾ ਸੀ ਕਿ ਅੱਜ ਬੀਤ ਗਿਆ, ਕੱਲ ਦਿਨ ਚੜ੍ਹੇਗਾ, ਰਾਤ ਪਵੇਗੀ ਤੇ ਪਰਸੋਂ ਸਵੇਰੇ ਮੇਰੇ ਪਿਆਰੇ ਪੁੱਤ੍ ਦੀ ਬਾਰਾਂ ਬਰਸ ਦੀ ਬਨਬਾਸੀ ਖਤਮ ਹੋ ਜਾਵੇਗੀ ਤੇ ਮੈਂ ਚੰਦ੍ਰ ਮੁਖ ਪੁੱਤ੍ਰ ਦੇ ਮੁਖੜੇ ਨੂੰ ਚੁੰਮ ਚੁੰਮ ਖੁਸ਼ੀ ਤੇ ਨਿਹਾਲ ਹੋਵਾਂਗਾ।

ਭੋਰੇ ਦੇ ਨਿਵਾਸ ਤੋਂ ਛੁਟਕਾਰਾ

ਅੱਜ ਸਿਆਲਕੋਟ ਨਗਰੀ ਦੇ ਹਰ ਦਿਲ ਵਿੱਚ ਪੂਰਨ ਜੀ ਦੇ ਬਾਰਾਂਬਰਸੀ ਬਨਬਾਸ ਦੀ ਅੰਤਲੀ ਘੜੀ ਦੀ ਉਡੀਕ ਭਰ ਜੋਬਨ ਵਿੱਚ ਠਾਠਾਂ ਮਾਰ ਰਹੀ ਹੈ, ਅੱਜ ਬੱਚੇ ਤੋਂ ਲੈਕੇ ਬੁੱਢੇ ਤੱਕ ਪੂਰਨ ਚੰਦ ਜੀ ਦੀ ਉਡੀਕ ਵਿੱਚ ਅੱਖਾਂ ਗੱਡੀਆਂ