ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/17

ਇਹ ਸਫ਼ਾ ਪ੍ਰਮਾਣਿਤ ਹੈ

੧੩

ਪੂਰਨ ਜਤੀ ਤੇ ਮਤ੍ਰੇਈ ਲੂਣਾ

ਬਾਰਾਂ ਬਰਸ ਲਈ ਪੁਤਰ ਦੇ ਮੱਥੇ ਨਾ ਲੱਗੋ ਤੇ ਅੱਡਰਾ ਭੋਰਾ ਬਣਵਾਕੇ ਨੌਕਰ ਚਾਕਰ ਸੇਵਾ ਲਈ ਨਿਯਤ ਕਰ ਦਿਓ,ਲਗਨ ਆਦਿਕ ਗਿਣ ਗਿਣਾਕੇ ਪੰਡਤ ਦਾ ਏਹ ਸਿੱਟਾ ਕੱਢਣਾ ਰਾਜੇ ਨੂੰ ਨਿਰਾਸਤਾ ਦੇ ਡੂੰਘੇ ਸਮੁੰਦਰ ਵਿੱਚ ਗਰਕ ਕਰ ਗਿਆ! ਉਹ ਰਾਜਾ ਜੋ ਅਜੇ ਪੁੱਤਰ ਦੇ ਜਨਮ ਦੀਆਂ ਖੁਸ਼ੀਆਂ ਤੋਂਭੀ ਵੇਹਲਾ ਨਹੀਂ ਹੋਇਆ ਸੀ ਮੁੜ ਉਦਾਸੀਨਤਾ ਦੇ ਚੱਕਰ ਵਿੱਚ ਫਸ ਗਿਆ, ਮਾਨੋਂ ਜਿਗਰ ਜਾਨ ਦੇ ਟੁਕੜੇ ਪੁੱਤਰ ਤੇ ਵਰਿਹਾਂ ਦੀ ਲੋਂਹਦੀ ਸਿੱਕ ਨੂੰ ਲੱਗੇ ਫਲ ਦਾ ੧੨ ਬਰਸ ਲਈ ਵਿਛੋੜਾ ਰਾਜੇ ਦੀਆਂ ਅੱਖਾਂ ਅੱਗੇ ਮੌਤ ਹੋਕੇ ਦਿਖਾਈ ਦੇਣ ਲੱਗਾ, ਇਧਰ ਪੁੱਤ੍ ਦੇ ਸੁੰਦਰ ਮੁਖੜੇ ਨੂੰ ਦੇਖਣ ਦੀ ਸੱਧਰ ਦਿਲ ਵਿੱਚ ਹੈ, ਦੂਜੇ ਪਾਸੇ ਪੰਡਤ ਦੀ ਮੀਨ ਮੇਖ ਨੇ ੧੨ ਬਰਸ ਲਈ ਭੋਰੇ ਦੀ ਸਲਾਹ ਦੇ ਦਿੱਤੀ ਹੈ, ਕਰੇ ਤਾਂ ਕੀ ਕਰੇ? ਜਿਸ ਪੁੱਤ੍ ਦੀ ਮਮਤਾ ਪਿੱਛੇ ਜੋ ਕੰਮ ਨਹੀਂ ਸੀ ਕਰਨਾ ਉਹ ਭੀ ਕੀਤਾ, ਫੇਰ ਭੀ ਉਸ ਪੁੱਤ੍ ਦੇ ਦਰਸ਼ਨ ਨਸੀਬ ਨਾ ਹੋਏ, ਇਕ ਕੰਟਕ ਦੂਰ ਹੋਕੇ ਦੁਸਰੇ ਨੇ ਆ ਰਾਜੇ ਦੇ ਮਨ ਨੂੰ ਘੇਰਿਆ, ਅਮੀਰਾਂ, ਵਜ਼ੀਰਾਂ, ਐਹਲਕਾਰਾਂ ਤੇ ਪੰਡਤਾਂ ਦੀ ਜ਼ਬਰਦਸਤ ਰਾਇ ਨੇ ਅੰਤ ਸਾਲਵਾਹਨ ਦੇ ਮਨ ਨੂੰ ਕੁਝ ਹੌਸਲਾ ਬਨ੍ਹਾਯਾ ਤੇ ਉਨਾਂ ਦੀਆਂ ਦਿਲਬਰੀਆਂ ਵਿੱਚ ਆ ਰਾਜੇ ਨੇ ਭੋਰਾ ਤਿਆਰ ਕਰਨ ਲਈ ਟੁੱਟੇ ਤੇ ਨਿਰਾਸ ਦਿਲ ਨਾਲ ਹੁਕਮ ਦੇ ਦਿੱਤਾ, ਥੋੜੇ ਹੀ ਦਿਨਾਂ ਵਿੱਚ ਟਿੱਕਾ ਸਾਹਿਬ ਲਈ ਇਕ ਆਲੀਸ਼ਾਨ ਭੋਰਾ ਤਿਆਰ ਹੋ ਗਿਆ, ਜਿਸ ਵਿੱਚ ਰਾਜੇ ਸਾਲਵਾਹਨ ਦਾ ਪੁੱਤ੍ ਤੇ ਗੋਲੀਆਂ, ਨੌਕਰ ਚਾਕਰ ਆਦਿਕ ਸਾਰੇ ਰਿਹਾਇਸ਼ ਲਈ ਉਤਾਰੇ ਗਏ।

ਭੋਰੇ ਵਿੱਚ ਸਮਾਂ ਸਹਿਜੇ ੨ ਬੀਤਦਾ ਗਿਆ, ਪੈਹਲੇ