ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/162

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਉਂਦੀ, (੬) ਸਮੇਂ ਸਿਰ ਰੋਗੀ ਦੀ ਸੰਭਾਲ ਦਾ ਫਲ, (੭)ਸੰਸਾਰ ਵਿੱਚ ਗੁਪਤ ਪ੍ਰਗਟ ਪਾਪ ਕਰਮਾਂ ਦੇ ਭਯਾਨਕ ਵਰਤਾਰੇ, (੮)ਨਰਕੀ ਪੁਰਸ਼ਾਂ ਦੀ ਦਸ਼ਾ, (੯) ਪਰਉਪਕਾਰੀਆਂ ਦੀ ਵਰਤੋ, (੧੦) ਨਾਮ ਧਰੀਕ ਪਖੰਡੀ ਸਾਧੂਆਂ ਦਾ ਅਦਭੁਤ ਖਾਕਾ ਭੀ ਖਿਚਿਆਾ ਗਿਆਂ ਹੈ; ਗੱਲ ਕੀ ਇਹ ਪੁਸਤਕ ਵਰਤਮਾਨ ਸੰਸਾਰ ਦੀ ਦਸ਼ਾ, ਉਤਮ, ਮਧਮ, ਨੀਚ ਪੁਰਸ਼ਾਂ, ਦ੍ਰਿੜ ਧਰਮ ਵਾਲਿਆਂ ਦੀ ਦ੍ਰਿੜਤਾ ਦੇ ਦ੍ਰਿਸ਼ਯ ਦੱਸਨ ਵਾਸਤੇ ਅਦੁਤੀ ਹੈ ਅਤੇ ਕਰੜੇ ਤੋਂ ਕਰੜੇ ਦਿਲ ਵਲਿਆਂ ਨੂੰ ਭੀ ਅਦਿ ਤੋਂ ਅੰਤ ਤਕ ਪੜ੍ਹਨ ਤੇ ਚੋਖੀ ਸਿੱਖਯਾ ਮਿਲਦੀ ਹੈ। ਮੋਖ ਵਧੀਆ ਕਾਗਜ਼ ਕਪੜੇ ਦੀ ਸੁੰਦਰ ਜਿਲਦ ਸਮੇਤ ਮੋਖ ੨।।)

ਕਾਕਾ ਸੁਦਾਗਰ ਸਿੰਘ ਪੁਸਤਕ ਭੰਡਾਰ
ਦੇ ਪ੍ਰਕਾਸ਼ਤ ਹੋ ਚੁਕੇ ਪੁਸਤਕ

(ਨੰ:੧) ਜੀਵਨ ਕਾਕਾ ਸੁਦਾਗਰ ਸਿੰਘ ਜੀ-

੧੫੦ ਸਫੇ ਦਾ ਪੁਸਤਕ ਬੜਾ ਹੀ ਸਿਖਯਾ ਪ੍ਰਦਾਤਾ। ਤੇ ਸਚਾ ਸੁਚਾ ਹੋ ਬੀਤੀਆ ਜੀਵਨ ਹੈ। ਮੋਖ ਕੇਵਲ ਵਿਚਾਰ ਅਰਥਾਤ ਮੁਫਤ ਮੰਗਵਾਕੇ ਪੜ੍ਹੋ।

(ਨੰ:੨)ਇਖਲਾਕ ਦਾ ਰਤਨ ਅਰਥਾਤ
ਪੂਰਨ ਜਤੀ ਤੇ ਮਤ੍ਰੇਈ ਲੂਣਾ-
ਇਖਲਾਕ ਸੰਬੰਧੀ ਬੜੀ ਹੀ ਸਿਖਯਾ ਮਈ ਪੁਸਤਕ ਹੈ, ਜਿਸ ਵਿਚ


(੩੭) ਪਤਾ-ਲਾਭ ਸਿੰਘ ਐਂਡ ਸਨਜ਼ ਪੁਸਤਕਾਂ