ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/16

ਇਹ ਸਫ਼ਾ ਪ੍ਰਮਾਣਿਤ ਹੈ
੧੨

ਇਖਲਾਕ ਦਾ ਰਤਨ

ਪੰਡਤ ਚਤਰ ਦਾਸ ਜੀ ਤੇ ੧੨ ਬਰਸ
ਲਈ ਭੋਰੇ ਦਾ ਨਿਵਾਸ

੪.

ਅੱਜ ਰਾਜਾ ਸਾਲਵਾਹਨ ਦਾ ਦਰਬਾਰ ਲੱਗਾ ਹੋਇਆ ਹੈ, ਵਜ਼ੀਰ ਮਸ਼ੀਰ ਵਡੇ ਵਡੇ ਇੱਜ਼ਤਦਾਰ ਐਹਲਕਾਰ ਆਸੇ - ਪਾਸੇ ਆਪੋ ਆਪਣੀਆਂ ਥਾਵਾਂ ਪਰ ਸੁਸ਼ੋਭਤ ਹਨ, ਠੀਕ ਰਾਜਾ ਜੀ ਦੇ ਸਾਹਮਣੇ ਪੰਡਤ ਚਤਰਦਾਸ ਜੀ ਆਸਣ ਪਰ ਚੌਂਕੜਾ ਮਾਰੇ ਬੈਠੇ ਦਿਖਾਈ ਦੇ ਰਹੇ ਹਨ। ਪੰਡਤ ਜੀ ਕੱਦ ਦੇ ਮਧਰੇ ਸਰੀਰ ਦੇ ਭਾਰੇ ਜੋਤਸ਼ ਵਿੱਦਯਾ ਦੇ ਚੁਣਵੇਂ ਭੂਸ਼ਨ ਹਨ, ਰਾਜਾ ਨੇ ਪੰਡਤ ਜੀ ਨੂੰ ਪ੍ਰਸ਼ਨ ਕੀਤਾ ਕਿ ਹੇ ਪੰਡਤ ਜੀ! ਮੇਰੇ ਘਰ ਜਿਸ ਪੁੱਤਰ ਨੇ ਜਨਮ ਲਿਆ ਹੈ ਉਹ ਕਿਸ ਤਰਾਂ ਦੇ ਬਲ ਪ੍ਰਾਕ੍ਰਮ ਤਥਾ ਕਿਸਮਤ ਵਾਲਾ ਹੋਵੇਗਾ?ਇਸ ਪ੍ਰਸ਼ਨ ਦਾ ਉੱਤਰ ਦੇਣ ਵਾਸਤੇ ਸਿਆਣੇ ਪੰਡਤ ਜੀ ਪੱਤਰੀ ਕੱਢਕੇਲਗਨ ਸ਼ਗਨ ਵਿਚਾਰਨ ਦੇ ਡੂੰਘੇ ਸੋਚ ਸਮੁੰਦਰ ਵਿਚ ਪੈ ਗਏ ਹਨ। ਕਿਤਨਾ ਸਮਾਂ ਬੀਤ ਜਾਣ ਪਰ ਪੰਡਤ ਜੀ ਸੋਚ ਸੋਚ ਕੇ ਰਾਜਾ ਜੀ ਅੱਗੇ ਬੇਨਤੀ ਕਰਦੇ ਹੋਏ ਬੋਲੇ ਕਿ ਹੇ ਰਾਜਨ! ਆਪ ਦੇ ਘਰ ਬੜੇ ਹੀ ਬਲ ਤੇ ਯੋਗੀ ਮਸਤਕ ਤੋਂ ਵਾਲਾ ਪੁੱਤਰ ਉਤਪੰਨ ਹੋਇਆ ਹੈ। ਸੂਰਜ ਚੰਦ, ਬ੍ਰਹਸਪਤ ਆਦਿਕ ਚੰਗੇ ਹਨ ਪਰ ਰਾਹੂ ਤੇ ਕੇਤੂ ਵਿਚ ਵਿਘਨਕਾਰੀ ਤੇ ਖੋਟੇ ਹਨ ਸੋ ਯਾਂ ਤਾਂ ਆਪ ਦਾ ਏਹ ਯੋਗੀ ਪੁੱਤਰ ਯੋਗ ਕਮਾ ਪੂਰਨ ਬ੍ਰਹਮਚਾਰੀ ਬਣ ਦੇਸ਼ ਰਟਨ ਕਰੇਗਾ ਤੇ ਪੂਰਣ ਸੰਤ ਜਨ ਹੋ ਸੰਸਾਰ ਵਿਚ ਵਿਚਰੇਗਾ ਯਾਂ ਜੀਊਂਦਾ ਨਹੀਂ ਹੋ ਰਹੇਗਾ, ਇਸ ਦਾ ਉਪਾਵ ਹੈ ਤਾਂ ਕੇਵਲ ਏਹੋ ਹੈ ਕਿ ਆਪ

{{center|